ਚੰਡੀਗੜ੍ਹ ਦੇ ਪਿੰਡ ਖੁੱਡਾ ਅਲੀ ਸ਼ੇਰ ਸਥਿਤ ਗੁਰਦੁਆਰੇ ਚੋਂ ਮਿਲੇ 3 ਬੰਬ, ਪੁਲਿਸ ਵਲੋਂ ਫੌਜ ਨੂੰ ਕੀਤਾ ਗਿਆ ਸੂਚਿਤ


ਚੰਡੀਗੜ੍ਹ ਅਧੀਨ ਪੈਂਦੇ ਪਿੰਡ ਖੁੱਡਾ ਅਲੀ ਸ਼ੇਰ ਸਥਿਤ ਗੁਰਦੁਆਰੇ ਚੋਂ ਖੁਦਾਈ ਦੌਰਾਨ ਤਿੰਨ ਬੰਬ ਸ਼ੈੱਲ ਬਰਾਮਦ ਹੋਏ। ਤਿੰਨਾਂ ਉੱਤੇ ਮਿੱਟੀ ਜੰਮੀ ਹੋਈ ਸੀ, ਇਸ ਲਈ ਇਹ ਪਛਾਣਨਾ ਮੁਸ਼ਕਿਲ ਹੈ ਕਿ ਇਹ ਕਿਸ ਹਥਿਆਰ ਨਾਲ ਚਲਾਏ ਜਾਣ ਵਾਲੇ ਸ਼ੈੱਲ ਹਨ। ਘਟਨਾ ਦੀ ਸੂਚਨਾ ਮਿਲਣ ਬਾਅਦ ਐਸਐਸਪੀ, ਯੂਟੀ ਡੀਆਈਜੀ ਤੇ ਹੋਰ ਅਫਸਰ ਮੌਕੇ ਤੇ ਪੁੱਜੇ। ਦੇਰ ਰਾਤ ਤਕ ਪੁਲਿਸ ਨੇ ਫ਼ੌਜ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ ਤਾਂ ਕਿ ਇਨ੍ਹਾਂ ਨੂੰ ਡਿਸਪੋਜ਼ ਕੀਤਾ ਜਾ ਸਕੇ।

ਘਟਨਾ ਸ਼ੁੱਕਰਵਾਰ ਰਾਤ ਦੀ ਹੈ। ਗੁਦਰੁਆਰੇ ਅੰਦਰ ਉਸਾਰੀ ਦਾ ਕੰਮ ਚੱਲ ਰਿਹਾ ਸੀ। ਇਸੇ ਦੌਰਾਨ ਕਰੀਬ 6 ਫੁੱਟ ਤਕ ਖੁਦਾਈ ਕਰਨ ਬਾਅਦ ਮਜ਼ਦੂਰਾਂ ਨੂੰ ਮਿੱਟੀ ਬਾਹਰ ਕੱਢਣ ਸਮੇਂ ਬੰਬ ਸ਼ੈੱਲ ਨਜ਼ਰ ਆਏ। ਪੁਲਿਸ ਅਧਿਕਾਰੀਆਂ ਮੁਤਾਬਕ ਪਹਿਲਾਂ ਇਸ ਇਲਾਕੇ ਵਿੱਚ ਫ਼ੌਜੀ ਸਿਖਲਾਈ ਹੁੰਦੀ ਸੀ। ਸ਼ਾਇਦ ਇਸੇ ਵਜ੍ਹਾ ਕਰਕੇ ਇੱਥੇ ਬੰਬ ਸ਼ੈੱਲ ਮਿਲੇ ਹਨ। ਕਰੀਬ ਤਿੰਨ ਮਹੀਨੇ ਪਹਿਲਾਂ ਵੀ ਇੱਥੇ ਬੰਬ ਸ਼ੈੱਲ ਮਿਲੇ ਸੀ।

  • 8
    Shares

LEAVE A REPLY