ਚੰਡੀਗੜ੍ਹ ਦੇ ਰਾਮ ਦਰਬਾਰ ਦੀ ਮੰਡੀ ਗਰਾਊਂਡ ਚ ਮਿਲੇ ਬੰਬ, ਇਲਾਕੇ ਫੈਲੀ ਵਿੱਚ ਸਨਸਨੀ


 

ਚੰਡੀਗੜ੍ਹ ਦੇ ਰਾਮ ਦਰਬਾਰ ਦੀ ਮੰਡੀ ਗਰਾਊਂਡ ਚੋਂ ਸਵੇਰੇ ਬੰਬਨੁਮਾਂ ਚੀਜ ਬਰਾਮਦ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਇਹਨਾਂ ਚੀਜਾਂ ਦੇ ਬਰਾਮਦ ਹੋਣ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ। ਮਿਲੀ ਜਾਣਕਾਰੀ ਦੇ ਅਨੁਸਾਰ ਰਾਮ ਦਰਬਾਰ ਦੀ ਮੰਡੀ ਗਰਾਊਂਡ ਚ ਕੰਟਰੋਲ ਰੂਮ ਨੂੰ ਬੰਬ ਮਿਲਣ ਦੀ ਸੂਚਨਾ ਮਿਲੀ ਸੀ।

ਇਸ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਦੇ ਆਲਾ ਅਧਿਕਾਰੀ ਤੇ ਬੰਬ ਡਿਟੈਕਟ ਵਿਭਾਗ ਮੌਕੇ ਤੇ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਬੰਬ ਡਿਟੈਕਟ ਟੀਮ ਵਲੋਂ ਜਦੋਂ ਚੈੱਕ ਕੀਤਾ ਗਿਆ ਤਾਂ ਇਹ ਬੰਬਾਂ ਦੇ ਸ਼ੈੱਲ ਨਿਕਲੇ। ਫਿਲਹਾਲ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


LEAVE A REPLY