ਹਾਈਟੈਂਸ਼ਨ ਤਾਰਾਂ ਦੇ ਹੇਠਾਂ ਬਣ ਰਹੀਆਂ ਬਿਲਡਿੰਗਾਂ ਦੇ ਖਿਲਾਫ ਨਗਰ ਨਿਗਮ ਨੇ ਚੁਕਿਆ ਕਦਮ, ਜ਼ੋਨ ਬੀ ਵਿੱਚ ਚਲਾਇਆ ਬੁਲਡੋਜ਼ਰ


lThree Buildings demolished by MCL at Zone B in Ludhiana

ਹਾਈਟੈਂਸ਼ਨ ਤਾਰਾਂ ਦੇ ਹੇਠਾਂ ਬਣੀਆਂ ਬਿਲਡਿੰਗਾਂ ਚ ਮੌਜੂਦਾ ਲੋਕਾਂ ਦੀ ਕਰੰਟ ਲੱਗਣ ਨਾਲ ਮੌਤ ਹੋਣ ਦੇ ਮਾਮਲੇ ਲਗਾਤਾਰ ਸਾਹਮਣੇ ਆਉਣ ਦੇ ਬਾਅਦ ਆਖਿਰ ਨਗਰ ਨਿਗਮ ਦੀ ਨੀਂਦ ਖੁੱਲ੍ਹ ਗਈ ਹੈ, ਜਿਸ ਤਹਿਤ ਜ਼ੋਨ ਬੀ ਅਧੀਨ ਆਉਂਦੇ ਇਲਾਕਿਆਂ ਵਿਚ ਤਿੰਨ ਜਗ੍ਹਾ ਹਾਈਟੈਂਸ਼ਨ ਤਾਰਾਂ ਦੇ ਹੇਠਾਂ ਬਣ ਰਹੀਆਂ ਬਿਲਡਿੰਗਾਂ ਤੇ ਬੁਲਡੋਜ਼ਰ ਚਲਾਇਆ ਗਿਆ। ਹਾਲਾਂਕਿ ਇਸ ਮਾਮਲੇ ਵਿਚ ਬਿਲਡਿੰਗ ਬਰਾਂਚ ਦੇ ਅਫਸਰਾਂ ਦੀ ਮਿਲੀਭੁਗਤ ਸਿੱਧੇ ਤੌਰ ਤੇ ਸਾਹਮਣੇ ਆਈ ਹੈ। ਕਿਉਂਕਿ ਇਹ ਬਿਲਡਿੰਗਾਂ ਫਾਊਂਡੇਸ਼ਨ ਲੈਵਲ ਤੇ ਨਾ ਹੋ ਕੇ ਲੈਂਟਰ ਨੂੰ ਪਾਰ ਕਰ ਚੁੱਕੀਆਂ ਸਨ ਅਤੇ ਫਸਟ ਸਟੇਜ ਤੇ ਕਾਰਵਾਈ ਕਰਨ ਦੀ ਜਗ੍ਹਾ ਨਗਰ ਨਿਗਮ ਦੇ ਅਫਸਰਾਂ ਨੇ ਅੱਖਾਂ ਬੰਦ ਕਰ ਕੇ ਰੱਖੀਆਂ। ਹੁਣ ਮੇਅਰ ਤੇ ਪਾਵਰਕਾਮ ਦੇ ਚੀਫ ਇੰਜੀਨੀਅਰ ਨੇ ਹਾਈਟੈਂਸ਼ਨ ਤਾਰਾਂ ਦੇ ਹੇਠਾਂ ਬਣ ਰਹੀਆਂ ਬਿਲਡਿੰਗਾਂ ਦਾ ਸਰਵੇ ਕਰਵਾਉਣ ਦੀ ਗੱਲ ਕਹੀ ਤਾਂ ਨਗਰ ਨਿਗਮ ਅਫਸਰਾਂ ਨੇ ਸੁਭਾਸ਼ ਨਗਰ, ਜੈਨ ਕਾਲੋਨੀ ਵਿਚ ਬਣ ਰਹੀਆਂ ਤਿੰਨ ਬਿਲਡਿੰਗਾਂ ਨੂੰ ਨਿਸ਼ਾਨਾ ਬਣਾਇਆ।

ਪਾਵਰਕਾਮ ਨੇ ਨਗਰ ਨਿਗਮ ਤੇ ਭੰਨਿਆ ਭਾਂਡਾ

ਹਾਈਟੈਂਸ਼ਨ ਤਾਰਾਂ ਦੀ ਲਪੇਟ ਵਿਚ ਆਉਣ ਨਾਲ ਹੋਈਆਂ ਮੌਤਾਂ ਲਈ ਪਾਵਰਕਾਮ ਨੇ ਨਗਰ ਨਿਗਮ ਤੇ ਭਾਂਡਾ ਭੰਨ ਦਿੱਤਾ ਹੈ। ਜਿਸ ਤਹਿਤ ਚੀਫ ਇੰਜੀਨੀਅਰ ਦਾ ਕਹਿਣਾ ਹੈ ਕਿ ਹਾਈਟੈਂਸ਼ਨ ਤਾਰਾਂ ਪਹਿਲਾਂ ਤੋਂ ਪਾਈਆਂ ਹੋਈਆਂ ਹਨ ਅਤੇ ਉਨ੍ਹਾਂ ਦੇ ਹੇਠਾਂ ਤੇ ਇਕ ਤਹਿ ਦੂਰ ਤਕ ਬਿਲਡਿੰਗ ਨਾ ਬਣਾਉਣ ਦੇ ਨਿਯਮ ਬਣੇ ਹੋਏ ਹਨ। ਜਿਸ ਦੇ ਬਾਵਜੂਦ ਬਿਲਡਿੰਗਾਂ ਦੇ ਨਿਰਮਾਣ ਤੇ ਕਾਰਵਾਈ ਨਾ ਹੋਣ ਲਈ ਸਿੱਧੇ ਤੌਰ ਤੇ ਨਗਰ ਨਿਗਮ ਜ਼ਿੰਮੇਵਾਰ ਹੈ, ਜਿਸ ਬਾਰੇ ਸਰਵੇ ਕਰਵਾ ਕੇ ਬਾਕਾਇਦਾ ਵੀਡੀਓ ਰਿਕਾਰਡਿੰਗ ਦੇ ਨਾਲ ਨਗਰ ਨਿਗਮ ਨੂੰ ਰਿਪੋਰਟ ਭੇਜਣ ਦੀ ਗੱਲ ਵੀ ਚੀਫ਼ ਇੰਜੀਨੀਅਰ ਨੇ ਕਹੀ ਹੈ।

ਦੋਨੋਂ ਜਗ੍ਹਾ ਕਾਰਵਾਈ ਦੌਰਾਨ ਹੋਇਆ ਹੰਗਾਮਾ

ਹਾਈਟੈਂਸ਼ਨ ਤਾਰਾਂ ਦੇ ਹੇਠਾਂ ਬਣ ਰਹੀਆਂ ਬਿਲਡਿੰਗਾਂ ਖਿਲਾਫ ਕਾਰਵਾਈ ਦੌਰਾਨ ਨਗਰ ਨਿਗਮ ਟੀਮ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜਿਸ ਤਹਿਤ ਦੋਨੋਂ ਜਗ੍ਹਾ ਉਸ ਸਮੇਂ ਜੰਮ ਕੇ ਹੰਗਾਮਾ ਹੋਇਆ, ਜੋ ਅੌਰਤਾਂ ਬੁਲਡੋਜ਼ਰ ਦੇ ਅੱਗੇ ਖਡ਼੍ਹੀਆਂ ਹੋ ਗਈਆਂ ਅਤੇ ਨੌਬਤ ਹੱਥੋ-ਪਾਈ ਤਕ ਪਹੁੰਚ ਗਈ। ਇਸੇ ਤਰ੍ਹਾਂ ਕਈ ਜਗ੍ਹਾ ਲੋਕਾਂ ਨੇ ਨਿਗਮ ਦੀ ਕਾਰਵਾਈ ’ਚ ਅਡ਼ਿੱਕਾ ਪਾਉਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੂੰ ਨਿਗਮ ਟੀਮ ਨਾਲ ਮੌਜੂਦ ਪੁਲਸ ਫੋਰਸ ਨੇ ਕਾਬੂ ਕੀਤਾ।

ਹੁਣ ਤਕ ਹੋਏ ਹਾਦਸੇ

9 ਜੁਲਾਈ ਨੂੰ ਸੁਭਾਸ਼ ਨਗਰ ਚ ਮਕਾਨ ਦੀ ਕੰਧ ਬਣਾਉਣ ਦੌਰਾਨ ਨਾਲ ਲਗਦੀਆਂ ਹਾਈਟੈਂਸ਼ਨ ਤਾਰਾਂ ਦੀ ਲਪੇਟ ਵਿਚ ਆਉਣ ਕਾਰਨ ਤਿੰਨ ਮਜ਼ਦੂਰਾਂ ਦੀ ਹੋਈ ਮੌਤ 19 ਜੁਲਾਈ ਨੂੰ ਸ਼ਿਮਲਾਪੁਰੀ ਚ ਡਾਂਸ ਸਿਖ ਰਹੀਆਂ ਦੋ ਬੱਚੀਆਂ ਤਾਰਾਂ ਦੀ ਲਪੇਟ ਵਿਚ ਆ ਗਈਆਂ, ਜਿਨ੍ਹਾਂ ਵਿਚੋਂ ਇਕ ਦੀ ਮੌਤ ਹੋ ਚੁੱਕੀ ਹੈ ਅਤੇ ਦੂਸਰੀ ਗੰਭੀਰ ਰੂਪ ਚ ਜ਼ਖਮੀ ਹੈ।

 

 


LEAVE A REPLY