ਲੁਧਿਆਣਾ ਐਸ.ਟੀ.ਐਫ ਟੀਮ ਨੇ ਇਨੋਵਾ ਕਾਰ ਦੇ ਏਅਰ ਫਿਲਟਰ ਵਿੱਚ ਲਕੋਈ ਇੱਕ ਕਿਲੋ ਹੈਰੋਇਨ ਸਮੇਤ ਤਿੰਨ ਆਰੋਪੀਆਂ ਨੂੰ ਕੀਤਾ ਕਾਬੂ


Three Drug Peddlers Arrested by STF Team with One Kg Heroin in Ludhiana

ਲੁਧਿਆਣਾ ਦੀ ਇੰਪਕਟਰ ਹਰਬੰਸ ਸਿੰਘ ਦੀ ਅਗਵਾਈ ਵਾਲੀ ਐਸ.ਟੀ.ਐਫ ਟੀਮ ਵਲੋਂ ਟਰਾਂਸਪੋਰਟ ਨਗਰ ਕੱਟ ਤੇ ਕੀਤੀ ਸਪੈਸ਼ਲ ਨਾਕਾਬੰਦੀ ਦੌਰਾਨ ਮਿਲੀ ਗੁਪਤ ਸੂਚਨਾ ਤੇ ਇਕ ਇਨੋਵਾ ਕਾਰ ਸਵਾਰ ਤਿੰਨ ਵਿਅਕਤੀਆਂ ਨੂੰ ਇਨੋਵਾ ਕਾਰ ਦੇ ਏਅਰ ਫਿਲਟਰ ਵਿੱਚ ਲਕੋਈ ਹੋਈ ਇਕ ਕਿੱਲੋ ਹੈਰੋਇਨ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ A.I.G ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਕਾਬੂ ਕੀਤੇ ਆਰੋਪੀ ਦਿੱਲੀ ਤੋਂ ਇਕ ਨਾਈਜੀਰੀਨ ਵਿਅਕਤੀ ਕੋਲੋਂ ਸਸਤੇ ਰੇਟ ਤੇ ਹੈਰੋਇਨ ਖਰੀਦ ਕੇ ਲੁਧਿਆਣਾ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਮਹਿੰਗੇ ਰੇਟ ਤੇ ਵੇਚਕੇ ਮੋਟਾ ਮੁਨਾਫਾ ਕਮਾਕੇ ਆਪਸ ਵਿੱਚ ਵੰਡ ਲੈਂਦੇ ਸਨ। ਸ਼ਰਮਾ ਨੇ ਦੱਸਿਆ ਕਿ ਕਾਬੂ ਕੀਤੇ ਅਰੋਪੀਆਂ ਵਿਚੋਂ ਇਕ ਤੇ ਅਲਗ ਅਲਗ ਥਾਣਿਆਂ ਵਿੱਚ ਸੰਗੀਨ ਜੁਰਮਾਂ ਦੇ ਤਹਿਤ 20 ਦੇ ਕਰੀਬ ਮਾਮਲੇ ਦਰਜ਼ ਹਨ। ਸਨੇਹਦੀਪ ਸ਼ਰਮਾ ਨੇ ਕਿਹਾ ਕਿ ਅਰੋਪੀਆਂ ਖਿਲਾਫ ਅਲਗ ਅਲਗ ਧਾਰਾਵਾਂ ਤਹਿਤ ਥਾਣਾ ਮੋਤੀ ਨਗਰ ਵਿੱਚ ਮਾਮਲਾ ਦਰਜ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਤਾਂਕਿ ਹੋਰ ਵੀ ਅਹਿਮ ਖੁਲਾਸੇ ਹੋ ਸਕਣ।

  • 7
    Shares

LEAVE A REPLY