ਪੁਲਿਕੇ ਨੇ ਡੇਢ ਕਰੋੜ ਦੀ ਹੈਰੋਇਨ ਸਮੇਤ ਤਿੰਨ ਨੂੰ ਕੀਤਾ ਕਾਬੂ


Three Arrested with One Kg Heroin

ਖੰਨਾ ਪੁਲਿਸ ਨੇ ਇੱਕ ਕਿੱਲੋ ਹੈਰੋਇਨ ਸਮੇਤ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਤਸਕਰ ਤਰਨਤਾਰਨ ਦੇ ਰਹਿਣ ਵਾਲੇ ਸਨ, ਜਿਨ੍ਹਾਂ ਇਹ ਹੈਰੋਇਨ ਸਮਰਾਲਾ ਵਿੱਚ ਦੇਣੀ ਸੀ। ਕੌਮਾਂਤਰੀ ਬਾਜ਼ਾਰ ਵਿੱਚ ਜ਼ਬਤ ਕੀਤੇ ਨਸ਼ੇ ਦੀ ਕੀਮਤ ਤਕਰੀਬਨ ਡੇਢ ਕਰੋੜ ਰੁਪਏ ਦੱਸੀ ਜਾਂਦੀ ਹੈ।

ਖੰਨਾ ਦੇ ਸੀਨੀਅਰ ਪੁਲਿਸ ਕਪਤਾਨ ਧੁਰਵ ਦਹੀਆ ਨੇ ਦੱਸਿਆ ਕੇ ਸਮਰਾਲਾ ਦੇ ਥਾਣਾ ਮੁਖੀ ਮਨਜੀਤ ਸਿੰਘ ਨੇ ਕੌਮਾਂਤਰੀ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਜਾਲ ਵਿਛਾਇਆ ਸੀ, ਜਿਸ ਤੋਂ ਬਾਅਦ ਤਿੰਨ ਤਸਕਰਾਂ ਨੂੰ ਕਿੱਲੋ ਹੈਰੋਇਨ ਸਮੇਤ ਕਾਬੂ ਕਰ ਲਿਆ ਗਿਆ। ਪੁਲਿਸ ਗ੍ਰਿਫ਼ਤਾਰ ਤਸਕਰਾਂ ਖਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਪੁੱਛਗਿੱਛ ‘ਚ ਜੁੱਟ ਗਈ ਹੈ।

ਐਸਐਸਪੀ ਨੇ ਦੱਸਿਆ ਕੇ ਇਹ ਮੁਲਜ਼ਮ ਖੰਨਾ ਵਾਲੇ ਪਾਸਿਓਂ ਆਲਟੋ ਕਾਰ ਰਾਹੀਂ ਹੈਰੋਇਨ ਨੂੰ ਸਮਰਾਲਾ ਵੱਲ ਲੈ ਕੇ ਜਾ ਰਹੇ ਸੀ। ਪੁਲਿਸ ਨੇ ਇਨ੍ਹਾਂ ਨੂੰ ਬਰਦਾਲਾ ਨਾਕੇ ਦੌਰਾਨ ਚੈਕਿੰਗ ਕਰਦੇ ਇੱਕ ਕਿਲੋ ਹੈਰੋਇਨ ਬਰਾਮਦ ਕੀਤੀ।


LEAVE A REPLY