ਟਿੱਬਾ ਰੋਡ ਨੇੜੇ ਸਕੂਲ ਦੇ ਬਾਹਰੋਂ 3 ਕੁੜੀਆਂ ਸ਼ੱਕੀ ਹਾਲਤ ਵਿੱਚ ਗ਼ਾਇਬ


ਲੁਧਿਆਣਾ ਸ਼ਹਿਰ ਦੇ ਟਿੱਬਾ ਰੋਡ ਸਥਿਤ ਵੀਡੀਐਮ ਸਕੂਲ ਵਿੱਚ 8ਵੀਂ ਜਮਾਤ ਦੀਆਂ 3 ਵਿਦਿਆਰਥਣਾਂ ਸ਼ੱਕੀ ਹਾਲਤ ਵਿੱਚ ਸਕੂਲ ਦੇ ਬਾਹਰੋਂ ਗ਼ਾਇਬ ਹੋ ਗਈਆਂ। ਕੱਲ੍ਹ ਸਵੇਰ ਤੋਂ ਲੈ ਕੇ ਸ਼ਾਮ ਤਕ ਤਿੰਨਾਂ ਕੁੜੀਆਂ ਦਾ ਕੋਈ ਪਤਾ ਨਹੀਂ ਲੱਗਾ। ਕੁੜੀਆਂ ਦੀ ਪਛਾਣ ਲਤਾ ਰਾਣੀ, ਰੁਖਸਾਰ ਤੇ ਨੈਨਾ ਵਜੋਂ ਹੋਈ ਹੈ। ਲਤਾ ਰਾਣੀ ਦ ਚਾਚੇ ਨੇ ਦੱਸਿਆ ਕੇ ਉਹ ਉਸ ਨੂੰ ਸਕੂਲ ਛੱਡ ਕੇ ਆਏ ਸੀ। ਇਵੇਂ ਹੀ ਬਾਕੀ 2 ਕੁੜੀਆਂ ਨੂੰ ਵੀ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਸਕੂਲ ਛੱਡ ਕੇ ਆਏ ਸੀ ਪਰ ਘਰ ਜਾਂਦਿਆਂ ਹੀ ਸਕੂਲੋਂ ਫੋਨ ਆਇਆ ਕਿ ਉਹ ਤਿੰਨੋਂ ਕੁੜੀਆਂ ਸਕੂਲ ਨਹੀਂ ਆਈਆਂ। ਇਸ ਦੇ ਬਾਅਦ ਸਾਰੇ ਮਾਮਲੇ ਦੇ ਖ਼ੁਲਾਸਾ ਹੋਇਆ ਤੇ ਪੁਲਿਸ ਨੂੰ ਇਸ ਸਬੰਧੀ ਸੂਚਨਾ ਦਿੱਤੀ ਗਈ। ਪੁਲਿਸ ਕੁੜੀਆਂ ਦੀ ਭਾਲ਼ ਵਿਚ ਜੁਟੀ ਹੈ।

ਜਾਂਚ ਅਧਿਕਾਰੀ ਏਸੀਪੀ ਗੁਰਦੇਵ ਸਿੰਘ ਨੇ ਜਾਣਕਾਰੀ ਦਿੱਤੀ ਕਿ 3 ਕੁੜੀਆਂ ਸਵੇਰੇ ਸਕੂਲ ਦੇ ਬਾਹਰੋਂ ਹੀ ਗ਼ਾਇਬ ਹੋ ਗਈਆਂ ਸੀ। ਉਨ੍ਹਾਂ ਕਿਹਾ ਕਿ ਕੁੜੀਆਂ ਦੇ ਪਰਿਵਾਰਿਕ ਮੈਂਬਰਾਂ ਦੀ ਸ਼ਿਕਾਇਤ ਦੇ ਆਧਾਰ ਤੇ ਜਾਂਚ ਕੀਤੀ ਜਾ ਰਹੀ ਹੈ।

  • 288
    Shares

LEAVE A REPLY