ਅਮਰੀਕਾ ਚ ਵੀਡੀਓ ਗੇਮ ਟੂਰਨਾਮੈਂਟ ਦੌਰਾਨ ਹੋਈ ਗੋਲਾਬਾਰੀ, ਤਿੰਨ ਵਿਅਕਤੀਆਂ ਦੀ ਹੋਈ ਮੌਤ


Three Killed in mass shooting at jacksonville in USA

ਅਮਰੀਕਾ ਵਿੱਚ ਇੱਕ ਵਾਰ ਫਿਰ ਤੋਂ ਮਾਸ ਸ਼ੂਟਿੰਗ ਦੀ ਘਟਨਾ ਵਾਪਰੀ ਹੈ। ਉੱਤਰੀ ਫਲੋਰਿਡਾ ਦੇ ਸ਼ਹਿਰ ਜੈਕਸਨਵਿਲੈ ਵਿੱਚ ਇੱਕ ਹਥਿਆਰਬੰਦ ਵਿਅਕਤੀ ਵੱਲੋਂ ਚਲਾਈਆਂ ਅੰਨ੍ਹੇਵਾਹ ਗੋਲ਼ੀਆਂ ਕਾਰਨ ਤਿੰਨ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਜੈਕਸਨਵਿਲੇ ਪੁਲਿਸ ਨੇ ਮੁਤਾਬਕ ਮੁਕਾਬਲੇ ਵਿੱਚ ਹਮਲਾਵਰ ਵੀ ਮਾਰਿਆ ਗਿਆ ਹੈ। ਘਟਨਾ ਵਿੱਚ 12 ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ।

ਗੋਲ਼ੀਬਾਰੀ ਦੀ ਇਹ ਘਟਨਾ ਵੀਡੀਓ ਗੇਮ ਟੂਰਨਾਮੈਂਟ ਵਿੱਚ ਵਾਪਰੀ। ਪੁਲੀਸ ਮੁਤਾਬਕ ਮਾਰੇ ਗਏ ਤਿੰਨਾਂ ਵਿਅਕਤੀਆਂ ਵਿੱਚੋਂ ਇੱਕ ਹਮਲਾਵਰ ਵੀ ਹੈ। ਉਸ ਨੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਖ਼ੁਦ ਨੂੰ ਵੀ ਗੋਲ਼ੀ ਮਾਰ ਲਈ। ਜੈਕਸਨਵਿਲੇ ਦੇ ਸ਼ੈਰਿਫ਼ ਨੇ ਦੱਸਿਆ ਕਿ ਹਮਲਾਵਰ ਦੀ ਸ਼ਨਾਖ਼ਤ ਬਾਲਟੀਮੋਰ ਨਿਵਾਸੀ ਡੇਵਿਡ ਕੈਟਜ਼ (24) ਵਜੋਂ ਹੋਈ ਹੈ।

ਪੁਲਿਸ ਨੇ ਲੋਕਾਂ ਨੂੰ ਘਟਨਾ ਵਾਲੀ ਥਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਸਿਲਸੇਵਾਰ ਕੀਤੇ ਟਵੀਟਾਂ ਵਿੱਚ ਸਥਾਨਕ ਪੁਲਿਸ ਨੇ ਦੱਸਿਆ ਕਿ ਉਹ ਸ਼ਾਪਿੰਗ ਕੰਪਲੈਕਸ ਦੀ ਤਲਾਸ਼ੀ ਲੈ ਰਹੇ ਹਨ, ਜਿੱਥੇ ਜੀਐਲਐਚਐਫ ਗੇਮ ਬਾਰ ‘ਚ ਮੈਡਨ 19 ਵੀਡੀਓ ਗੇਮ ਟੂਰਨਾਮੈਂਟ ਹੋ ਰਿਹਾ ਸੀ। ਪੁਲਿਸ ਨੂੰ ਹਮਲਾਵਰ ਦੇ ਇੱਕ ਹੋਰ ਸਾਥੀ ਦਾ ਖ਼ਦਸ਼ਾ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।

  • 7
    Shares

LEAVE A REPLY