ਪਠਾਨਕੋਟ ਚ 22 ਗ੍ਰਨੇਡਾਂ ਤੋਂ ਬਾਅਦ ਮਿਲੇ ਅੱਠ ਬੰਬ,ਫ਼ੌਜ ਸੱਦੀ


Three Bomb Found

ਤਿੰਨ ਦਿਨ ਪਹਿਲਾਂ ਸ਼ਹਿਰ ਦੇ ਮੰਦਰ ਦੀ ਬਾਉਲੀ ਦੀ ਖੁਦਾਈ ਮੌਕੇ 22 ਗ੍ਰਨੇਡ ਮਿਲਣ ਤੋਂ ਬਾਅਦ ਹੁਣ ਉਸੇ ਥਾਂ ਤੋਂ ਅੱਠ ਬੰਬ ਮਿਲੇ ਹਨ। ਪੁਲਿਸ ਨੇ ਇਨ੍ਹਾਂ ਨੂੰ ਕਬਜ਼ੇ ਵਿੱਚ ਲੈ ਕੇ ਫ਼ੌਜ ਨੂੰ ਸੂਚਿਤ ਕਰ ਦਿੱਤਾ ਹੈ। ਹੁਣ ਫ਼ੌਜ ਹੀ ਇਨ੍ਹਾਂ ਦੀ ਜਾਂਚ ਕਰੇਗੀ।

ਜ਼ਿਲ੍ਹੇ ਦੇ ਪੁਲਿਸ ਕਪਤਾਨ ਹੇਮਪੁਸ਼ਪ ਨੇ ਦੱਸਿਆ ਕਿ ਬੰਬਨੁਮਾ ਵਸਤਾਂ ਮਿਲਣ ਕਾਰਨ ਉਨ੍ਹਾਂ ਮੰਦਰ ਨੇੜੇ ਜਾਣ ਤੋਂ ਲੋਕਾਂ ਨੂੰ ਰੋਕ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਹ ਬੰਬ ਜ਼ਿੰਦਾ ਹਨ ਕਿ ਨਾ ਅਤੇ ਇਨ੍ਹਾਂ ਵਿੱਚ ਕਿੰਨਾ ਬਾਰੂਦ ਹੈ ਤੇ ਕਿੰਨੇ ਪੁਰਾਣੇ ਹਨ, ਇਸ ਬਾਰੇ ਸਾਰੀ ਜਾਂਚ ਫ਼ੌਜ ਵੱਲੋਂ ਹੀ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਬੀਤੀ 21 ਦਸੰਬਰ ਨੂੰ ਖੱਤਰੀ ਸਭਾ ਭਵਨ ਦੇ ਨੇੜੇ ਮੰਦਰ ਵਿੱਚ ਕਾਰ ਸੇਵਾ ਚੱਲ ਰਹੀ ਸੀ ਤਾਂ ਸੇਵਾਦਾਰਾਂ ਨੂੰ ਇਹ ਬੰਬਨੁਮਾ ਚੀਜ਼ਾਂ ਮਿਲੀਆਂ ਸਨ। ਸੇਵਾਦਾਰ ਜਦ ਖੁਦਾਈ ਕਰ ਰਹੇ ਸਨ ਤਾਂ ਇੱਕ ਤੋਂ ਬਾਅਦ ਇੱਕ ਕਰਕੇ ਕਈ ਬੰਬਨੁਮਾ ਚੀਜ਼ਾਂ ਮਿਲੀਆਂ ਤੇ ਇਨ੍ਹਾਂ ਦੀ ਕੁੱਲ ਗਿਣਤੀ 22 ਹੋ ਗਈ। ਸੇਵਾਦਾਰਾਂ ਨੂੰ ਸ਼ੱਕ ਹੋਇਆ ਸੀ ਕਿ ਇਹ ਪੁਰਾਣੇ ਹੈਂਡ ਗ੍ਰੇਨੇਡ ਹਨ। ਉਨ੍ਹਾਂ ਤੁਰੰਤ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ।


LEAVE A REPLY