ਨਾਕਾਬੰਦੀ ਦੌਰਾਨ 4 ਕਿਲੋ ਅਫੀਮ ਸਮੇਤ ਤਿੰਨ ਟਰੱਕ ਸਵਾਰ ਗ੍ਰਿਫਤਾਰ


ਅਹਿਮਦਗੜ੍ਹ– ਥਾਣਾ ਸਦਰ ਅਹਿਮਦਗੜ੍ਹ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਨਾਕਾਬੰਦੀ ਦੌਰਾਨ 3 ਟਰੱਕ ਸਵਾਰਾਂ ਨੂੰ 4 ਕਿਲੋ ਅਫੀਮ ਸਮੇਤ ਕਾਬੂ ਕਰ ਲਿਆ।ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਪਲਵਿੰਦਰ ਸਿੰਘ ਚੀਮਾ ਡੀ. ਐੱਸ. ਪੀ. ਅਹਿਮਦਗੜ੍ਹ ਨੇ ਦੱਸਿਆ ਕਿ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਏ. ਐੱਸ. ਆਈ. ਬਸ਼ੀਰ ਦੀ ਅਗਵਾਈ ਹੇਠ ਅਕਬਰਪੁਰ ਛੰਨਾਂ ਪਿਕਟ ‘ਤੇ ਨਾਕਾਬੰਦੀ ਦੌਰਾਨ ਜਦੋਂ ਅੱਧੀ ਰਾਤ ਮਾਲੇਰਕੋਟਲਾ ਵਾਲੀ ਸਾਈਡ ਤੋਂ ਲੁਧਿਆਣਾ ਵੱਲ ਜਾ ਰਹੇ ਟਰੱਕ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ‘ਚੋਂ ਇਕ ਡੱਬੇ ‘ਚ ਛੁਪਾ ਕੇ ਰੱਖੀ ਹੋਈ 4 ਕਿਲੋ ਅਫੀਮ ਬਰਾਮਦ ਕੀਤੀ ਗਈ। ਮੁਲਜ਼ਮਾਂ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ, ਜਿਨ੍ਹਾਂ ਦੀ ਪਛਾਣ ਹਰਬੰਸ ਲਾਲ ਉਰਫ ਲਾਲੀ ਪੁੱਤਰ ਢੁੰਡੀ ਰਾਮ ਵਾਸੀ ਜਲੰਧਰ, ਕੁਲਵਿੰਦਰ ਸਿੰਘ ਬਿੱਲਾ ਪੁੱਤਰ ਪ੍ਰੀਤਮ ਸਿੰਘ ਵਾਸੀ ਜਲੰਧਰ ਅਤੇ ਹਰਜਿੰਦਰ ਸਿੰਘ ਉਰਫ ਕਾਕਾ ਪੁੱਤਰ ਰਾਮ ਸਰੂਪ ਵਾਸੀ ਹੁਸ਼ਿਆਰਪੁਰ ਵਜੋਂ ਹੋਈ ਹੈ। ਡੀ. ਐੱਸ. ਪੀ. ਚੀਮਾ ਨੇ ਦੱਸਿਆ ਕਿ ਕੁਲਵਿੰਦਰ ਬਿੱਲਾ ਖਿਲਾਫ ਵੀ ਥਾਣਾ ਨਕੋਦਰ ਵਿਖੇ ਅਫੀਮ ਸਮੱਗਲਿੰਗ ਦੇ 2 ਮਾਮਲੇ ਦਰਜ ਹਨ ਅਤੇ ਉਹ ਵੀ ਅਦਾਲਤ ਤੋਂ ਭਗੌੜਾ ਹੈ। ਪੁਲਸ ਨੇ ਕਾਬੂ ਕੀਤੇ ਕਥਿਤ ਤਿੰਨ ਦੋਸ਼ੀਆਂ ਖਿਲਾਫ ਥਾਣਾ ਸਦਰ ਅਹਿਮਦਗੜ੍ਹ ਵਿਖੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

  • 534
    Shares

LEAVE A REPLY