ਲੁਧਿਆਣਾ ਚ ਲੋਕਾਂ ਦੀ ਜਾਨ ਨੂੰ ਖਤਰੇ ਵਿੱਚ ਰਖ ਕੇ ਬੱਸ ਚਾਲਕਾਂ ਵਲੋਂ ਟਰੈਫਿਕ ਨਿਯਮਾਂ ਦੀ ਕੀਤੀ ਜਾ ਰਹੀ ਹੈ ਉਲੰਘਣਾ


Traffic Rules Violation by Bus Drivers in Ludhiana

ਜਿੱਥੇ ਇਕ ਪਾਸੇ ਨਗਰ ਦੀ ਟਰੈਫਿਕ ਪੁਲਸ ਬੱਸ ਚਾਲਕਾਂ ਨੂੰ ਜਾਗਰੂਕ ਕਰਨ ਲਈ ਉਨ੍ਹਾਂ ਨੂੰ ਨਿਯਮਾਂ ਦਾ ਪਾਠ ਪਡ਼੍ਹਾਉਣ ਦੇ ਨਾਲ-ਨਾਲ ਸਖ਼ਤੀ ਭਰਿਆ ਰਵੱਈਆ ਅਪਣਾ ਰਹੀ ਹੈ, ਉੱਥੇ ਕੁਝ ਬੱਸ ਚਾਲਕ ਸਹੀ ਰਸਤੇ ਤੇ ਨਹੀਂ ਆ ਰਹੇ।  ਸਮਰਾਲਾ ਚੌਕ ਵਿਚ ਲੱਗੇ ਜਾਮ ਨੂੰ ਦੂਰੋਂ ਹੀ ਦੇਖ ਕੇ ਇਕ ਪ੍ਰਾਈਵੇਟ ਬੱਸ ਦੇ ਚਾਲਕ ਨੇ ਫਲਾਈਓਵਰ ਦੇ ਉੱਤੋਂ ਹੀ ਬੱਸ ਨੂੰ ਡਿਵਾਈਡਰ ਪਾਰ ਕਰਵਾ ਕੇ ਰਾਂਗ ਸਾਈਡ ਬੱਸ ਦੌਡ਼ਾਉਣੀ ਸ਼ੁਰੂ ਕਰ ਦਿੱਤੀ। ਬੱਸ ਚਾਲਕ ਇਹ ਭੁੱਲ ਗਏ ਕਿ ਅਜਿਹੇ ਨਿਯਮਾਂ ਨੂੰ ਅੰਗੂਠਾ ਦਿਖਾ ਕੇ ਉਹ ਆਪਣਾ ਕੁੱਝ ਸਮਾਂ ਤਾਂ ਬਚਾ ਗਏ ਪਰ ਨਾਲ ਹੀ ਬੱਸ ਵਿਚ ਬੈਠੀਆਂ ਸਵਾਰੀਆਂ ਅਤੇ ਸਡ਼ਕ ਤੇ ਚੱਲ ਰਹੇ ਹੋਰਾਂ ਲੋਕਾਂ ਦੀ ਜਾਨ ਨੂੰ ਖਤਰੇ ਚ ਪਾ ਕੇ ਬੱਸ ਨੂੰ ਰਾਂਗ ਸਾਈਡ ਦੌਡ਼ਾਇਆ ਜਿਸ ਕਰਕੇ ਕੋਈ ਹਾਦਸਾ ਵਾਪਰ ਸਕਦਾ ਸੀ|


LEAVE A REPLY