ਪੰਜਾਬ ਊਰਜ਼ਾ ਸੰਭਾਲ ਬਿਲਡਿੰਗ ਕੋਡ ਵਿਸ਼ੇ ‘ਤੇ ਤਿੰਨ ਦਿਨਾ ਟ੍ਰੇਨਿੰਗ ਪ੍ਰੋਗਰਾਮ ਸਪੰਨ


ਲੁਧਿਆਣਾ – ਪੰਜਾਬ ਊਰਜ਼ਾ ਸੰਭਾਲ ਬਿਲਡਿੰਗ ਕੋਡ (ਈ.ਸੀ.ਬੀ.ਸੀ.) ਵਿਸ਼ੇ ‘ਤੇ ਤਿੰਨ ਦਿਨਾ ਟ੍ਰੇਨਿੰਗ ਪ੍ਰੋਗਰਾਮ ਹੋਟਲ ‘ਕੀਜ਼’ ਵਿੱਚ ਕਰਵਾਇਆ ਗਿਆ। ਨਵੇਂ ਤੇ ਨਵਿਆਉਣਯੋਗ ਊਰਜ਼ਾ ਸੋਮੇ ਵਿਭਾਗ ਵੱਲੋਂ ਰਾਜ ਵਿੱਚ 100 ਕਿਲੋਵਾਟ ਜਾਂ ਇਸ ਤੋਂ ਵੱਧ ਲੋਡ ਵਾਲੀਆਂ ਬਿਲਡਿੰਗਾਂ ਅਤੇ 500 ਐਮ2 ਜਾਂ ਜ਼ਿਆਦਾ ਏਰੀਏ ਲਈ ”ਪੰਜਾਬ ਊਰਜਾ ਸੰਭਾਲ ਬਿਲਡਿੰਗ ਕੋਡ” (ਈ.ਸੀ.ਬੀ.ਸੀ.) ਲਾਗੂ ਕਰਨਾ ਲਾਜ਼ਮੀ ਕੀਤਾ ਗਿਆ ਹੈ ਜਿਸ ਨਾਲ ਵੱਡੇ ਪੱਧਰ ‘ਤੇ ਊਰਜ਼ਾ ਦੀ ਬੱਚਤ ਹੋਵੇਗੀ। ਪੰਜਾਬ ਊਰਜ਼ਾ ਸੰਭਾਲ ਬਿਲਡਿੰਗ ਕੋਡ (ਈ.ਸੀ.ਬੀ.ਸੀ.) ਨੂੰ ਜ਼ਿਲੇ ਵਿੱਚ ਪੂਰੀ ਤਰਾਂ ਲਾਗੂ ਕਰਨ ਅਤੇ ਊਰਜ਼ਾ ਦੀ ਬੱਚਤ ਲਈ ਪੇਡਾ ਵੱਲੋਂ ਜੀ.ਐਮ.ਕੇ. ਇੰਨਫਰਾ ਸਲਿਊਸ਼ਨਸ ਐਲ.ਐਲ.ਪੀ. ਅਤੇ ਗਰੀਨ ਟ੍ਰੀ ਬਿਲਡਿੰਗ ਐਨਰਜ਼ੀ ਪ੍ਰਾਈਵੇਟ ਲਿਮ. ਦੀ ਸਹਿਯੋਗ ਨਾਲ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਆਰਕੀਟੈਕਟ, ਇੰਜੀਨੀਅਰ, ਸਲਾਹਕਾਰ, ਬਿਲਡਰ, ਡਿਵੈਲਪਰ, ਸਥਾਨਕ ਸਰਕਾਰ ਵਿਭਾਗ, ਟਾਊਨ ਪਲੈਨਿੰਗ, ਨਗਰ ਸੁਧਾਰ ਟਰੱਸਟ, ਵਿਕਾਸ ਅਥਾਰਟੀਆਂ ਅਤੇ ਸਟੇਕ ਹੋਲਡਰਜ਼ ਨੂੰ ਈ.ਸੀ.ਬੀ.ਸੀ. ਦੀਆਂ ਹਦਾਇਤਾਂ ਦੀ ਪਾਲਣਾ ਕਰਕੇ ਊਰਜ਼ਾ ਦੀ ਬੱਚਤ ਕਰਨ ਦੀ ਟ੍ਰੇਨਿੰਗ ਦਿੱਤੀ ਗਈ।

ਵਰਕਸ਼ਾਪ ਦੇ ਅਖੀਰਲੇ ਦਿਨ ਸਮਾਪਤੀ ਸਮਾਰੋਹ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਸ਼ੇਨਾ ਅਗਰਵਾਲ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ ਅਤੇ ਵਰਕਸ਼ਾਪ ਵਿੱਚ ਭਾਗ ਲੈਣ ਵਾਲਿਆਂ ਨੂੰ ਸਰਟੀਫਿਕੇਟਾਂ ਦੀ ਵੰਡ ਕੀਤੀ। ਇਸ ਮੌਕੇ ਉਹਨਾਂ ਪੇਡਾ ਵੱਲੋਂ ਊਰਜਾ ਬਚਾਉਣ ਲਈ ਕੀਤੇ ਜਾਂਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਇਸ ਟ੍ਰੇਨਿੰਗ ਸਬੰਧੀ ਜ਼ਿਲਾ ਮੇਨੈਜ਼ਰ ਪੇਡਾ ਸ੍ਰੀ ਅਨੁਪਮ ਨੰਦਾ ਵੱਲੋਂ ਦੱਸਿਆ ਗਿਆ ਕਿ ਇਮਾਰਤਾਂ ਦੀ ਉਸਾਰੀ ਵਿੱਚ ਦਿਨੋ-ਦਿਨ ਵਾਧਾ ਹੋ ਰਿਹਾ ਹੈ। ਇਮਾਰਤਾਂ ਦੀ ਉਸਾਰੀ ਸਮੇਂ ਲੋਕਾਂ ਵੱਲੋਂ ਨਵੀਂ ਕਿਸਮ ਦੇ ਊਰਜਾ ਦੇ ਉਪਕਰਨ ਲਗਾਉਣ ਨਾਲ ਕੇਵਲ ਸਾਡੀ ਊਰਜਾ ਦੀ ਬੱਚਤ ਹੀ ਨਹੀਂ ਹੁੰਦੀ, ਬਲਕਿ ਸਾਡੀਆਂ ਲੋੜਾਂ ਦੀ ਘੱਟ ਖਰਚੇ ਨਾਲ ਪੂਰਤੀ ਕੀਤੀ ਜਾ ਸਕਦੀ ਹੈ। ਉਹਨਾਂ ਦੱਸਿਆ ਕਿ ਪਹਿਲਾਂ ਇੱਕ ਦਿਨਾਂ ਵਰਕਸ਼ਾਪ ਆਯੋਜਿਤ ਕੀਤੀ ਜਾਂਦੀ ਸੀ, ਫਿਰ ਦੋ ਦਿਨਾ ਵਰਕਸ਼ਾਪ ਲਗਾਈਆਂ ਜਾਣ ਲੱਗੀਆਂ ਹੁਣ ਤਿੰਨ ਰੋਜ਼ਾਂ ਵਰਕਸ਼ਾਪ ਲਗਾ ਕੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ।

ਸ੍ਰੀ ਸੰਜੇ ਕੇ. ਗੋਇਲ ਚੇਅਰਮੈਨ- ਡਾਇਰੈਕਟਰ ਲੁਧਿਆਣਾ ਸਮਾਰਟ ਸਿਟੀ ਲਿਮਟਿਡ ਨੇ ਸਮਾਗਮ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਪੰਜਾਬ ਊਰਜ਼ਾ ਸੰਭਾਲ ਬਿਲਡਿੰਗ ਕੋਡ (ਈ.ਸੀ.ਬੀ.ਸੀ.) ਨੂੰ ਪੂਰੀ ਤਰਾਂ ਲਾਗੂ ਕਰਨਾ ਚਾਹੀਦਾ ਹੈ ਅਤੇ ਉਸਾਰੀ ਜਾ ਰਹੀ ਬਿਲਡਿੰਗ ਦਾ ਡਿਜ਼ਾਇੰਨ ਅਜਿਹਾ ਹੋਣਾ ਚਾਹੀਦਾ ਹੈ ਕਿ ਜਿਸ ਨਾਲ ਲਾਗਤ ਘੱਟ ਜਾਵੇ ਅਤੇ ਏਅਰ ਕੰਡੀਸ਼ਨਰ ਵੀ ਊਰਜ਼ਾ ਦੀ ਘੱਟ ਖਪਤ ਕਰਨ। ਸ੍ਰੀ ਕਰਨ ਕੰਧਾਰੀ ਮੁੱਖ ਕਾਰਜ਼ਕਾਰੀ ਅਧਿਕਾਰੀ ਜੀ.ਐਮ.ਕੇ. ਇੰਨਫਰਾ ਸਲਿਊਸ਼ਨਸ ਐਲ.ਐਲ.ਪੀ. ਨੇ ਦੱਸਿਆ ਕਿ ਉਹਨਾਂ ਵੱਲੋਂ (ਈ.ਸੀ.ਬੀ.ਸੀ.) ਬੁੱਕ ਸਬੰਧੀ ਇੱਕ ਸਾਫਟਵੇਅਰ ਤਿਆਰ ਕੀਤਾ ਗਿਆ, ਜੋ ਕਿ ਭਾਗ ਲੈਣ ਵਾਲੇ ਵਿਅਕਤੀਆਂ ਨੂੰ ਮੁਫਤ ਵਿੱਚ ਮੁਹੱਈਆ ਕਰਵਾਇਆ ਗਿਆ। ਇਸ ਮੌਕੇ ਉਹਨਾਂ ਪੇਡਾ ਵੱਲੋਂ ਸ਼ੁਰੂ ਨੈਟ ਮੀਟਿੰਰਿੰਗ, ਅਤੇ ਛੱਤਾਂ ‘ਤੇ ਸੋਲਰ ਸਿਸਟਮ ਲਗਵਾਉਣ ਆਦਿ ਸਕੀਮਾਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਵੱਖ-ਵੱਖ ਕੰਪਨੀਆਂ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

  • 719
    Shares

LEAVE A REPLY