ਮੋਗਾ-ਲੁਧਿਆਣਾ ਰੇਲ ਮਾਰਗ ਠੱਪ, ਮੁਸਾਫ਼ਰ ਹੋਏ ਖੱਜਲ-ਖੁਆਰ


Trains Between Ludhiana Moga Canceled Temporarily

ਅੱਜ ਸਵੇਰੇ ਮੁਸਾਫ਼ਰਾਂ ਨੂੰ ਉਸ ਵੇਲੇ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਦ ਮੋਗਾ ਤੋਂ ਲੁਧਿਆਣਾ ਰੇਲ ਮਾਰਗ ਨੂੰ ਬਗ਼ੈਰ ਕਿਸੇ ਅਗਾਊਂ ਸੂਚਨਾ ਦੇ ਬੰਦ ਕਰ ਦਿੱਤਾ ਗਿਆ। ਯਾਤਰੀਆਂ ਨੂੰ ਸੂਚਿਤ ਕਰਨ ਲਈ ਵਿਭਾਗ ਨੇ ਇੱਕ ਪਰਚੀ ਜਿਹੀ ਚਿਪਕਾ ਦਿੱਤੀ ਜਿਸ ‘ਤੇ ਮਾਰਗ ਨੂੰ ਕੁਝ ਘੰਟਿਆਂ ਲਈ ਬੰਦ ਕੀਤੇ ਜਾਣ ਦੀ ਗੱਲ ਲਿਖੀ ਹੋਈ ਸੀ। ਮੁਸਾਫ਼ਰਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਰੇਲਵੇ ਵਿਭਾਗ ਨੂੰ ਅਖ਼ਬਾਰਾਂ ਰਾਹੀਂ ਜਾਂ ਟੀਵੀ ਰਾਹੀਂ ਦੱਸਣਾ ਚਾਹੀਦਾ ਸੀ ਤਾਂ ਜੋ ਅੱਜ ਹੋ ਰਹੀ ਇਸ ਪ੍ਰੇਸ਼ਾਨੀ ਤੋਂ ਬਚਿਆ ਜਾ ਸਕਦਾ ਸੀ। ਦੱਸ ਦੇਈਏ ਕਿ ਅੱਜ ਲੁਧਿਆਣਾ ਤੋਂ ਫਿਰੋਜ਼ਪੁਰ ਵੱਲ ਚੱਲਣ ਵਾਲੀਆਂ ਗੱਡੀਆਂ ਮੁਕੰਮਲ ਬੰਦ ਕੀਤੀਆਂ ਗਈਆਂ ਹਨ ਤੇ ਫਿਰੋਜ਼ਪੁਰ ਤੋਂ ਲੁਧਿਆਣਾ ਲਈ ਸਿਰਫ 2 ਗੱਡੀਆਂ ਹੀ 3 ਵਜੇ ਤੋਂ ਬਾਅਦ ਵਿਭਾਗ ਚਲਏਗਾ। ਗੱਡੀਆਂ ਰੱਦ ਹੋਣ ਕਾਰਨ ਮੁਸਾਫ਼ਰਾਂ ਨੂੰ ਰੱਜ ਕੇ ਰੇਲਵੇ ਵਿਭਾਗ ਨੂੰ ਕੋਸਿਆ।

ਰੇਲ ਆਵਾਜਾਈ ਬੰਦ ਹੋਣ ਕਾਰਨ ਕਈ ਮੁਸਾਫ਼ਰਾਂ ਦੀਆਂ ਲੁਧਿਆਣਾ ਤੋਂ ਦਿੱਲੀ ਜਾਣ ਵਾਲੀਆਂ ਗੱਡੀਆਂ ਵੀ ਨਿੱਕਲ ਗਈਆਂ ਜੋ ਕਿ ਉਨ੍ਹਾਂ ਲੁਧਿਆਣਾ ਤੋਂ ਫੜਨੀਆਂ ਸੀ। ਹਾਲਾਂਕਿ ਸਟੇਸ਼ਨ ਮਾਸਟਰ ਨੇ ਇਸ ਵਿਸ਼ੇ ‘ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਇੰਨਾ ਹੀ ਕਿਹਾ ਕਿ ਇਸ ਬਾਰੇ ਡੀ.ਆਰ.ਐਮ. ਫਿਰੋਜ਼ਪੁਰ ਹੀ ਦੱਸ ਸਕਦੇ ਹਨ।

  • 7
    Shares

LEAVE A REPLY