ਦੇਸ਼ ਭਰ ਵਿੱਚੋਂ ਟਰਾਂਜੈਡਰਜ਼ ਦੀ ਭਲਾਈ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਵੱਲੋਂ ਨਿਵੇਕਲੀ ਪਹਿਲ ਕਦਮੀ


ਲੁਧਿਆਣਾ- ਧਰਤੀ ‘ਤੇ ਜਨਮ ਲੈਣ ਵਾਲਾ ਹਰ ਇਨਸਾਨ ਭਾਰਤੀ ਕਾਨੂੰਨ ਅਨੁਸਾਰ ਮੁੱਢਲੇ ਅਧਿਕਾਰਾਂ ਅਤੇ ਬਰਾਬਰਤਾ ਦਾ ਹੱਕਦਾਰ ਹੈ, ਜੇਕਰ ਕਿਸੇ ਇਨਸਾਨ ਨੂੰ ਉਹਦੇ ਅਧਿਕਾਰਾਂ ਤੋਂ ਵਾਝਾਂ ਕੀਤਾ ਜਾਂਦਾ ਹੈ ਤਾਂ ਕਾਨੂੰਨ ਅਨੁਸਾਰ ਇਹ ਅਪਰਾਧ ਹੈ ਅਤੇ ਮਨੁੱਖਤਾ ਲਈ ਇੱਕ ਪਾਪ ਹੈ” ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਗੁਰਬੀਰ ਸਿੰਘ, ਂਿਜ਼ਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਇੱਕ ਸੈਮੀਨਾਰ ਨੂੰ ਸੰਬੋਧਨ ਕਰਦਿਆ ਕੀਤਾ ਗਿਆ। ਉਹਨਾਂ ਦੱਸਿਆ ਕਿ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਟਰਾਂਸਜੈਡਰਜ਼ ਦੀ ਭਲਾਈ ਲਈ ਦੇਸ਼ ਭਰ ਵਿੱਚੋਂ ਨਿਵੇਕਲੀ ਪਹਿਲ ਕਦਮੀ ਕਰਦਿਆ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਅਚਾਰ, ਮੁਰੱਬੇ, ਚੱਟਨੀ ਬਣਾਉਣ ਅਤੇ ਬਿਊਟੀ ਪਾਰਲਰ ਦਾ ਕਿੱਤਾ ਸ਼ੁਰੂ ਕਰਨ ਲਈ ਲੋਂੜੀਦੀ ਸਿਖਲਾਈ ਦਿੱਤੀ ਜਾਵੇਗੀ।

ਸੈਮੀਨਾਰ ‘ਚ ਲਗਭਗ 50 ਟਰਾਂਸਜੈਡਰਜ਼ ਨੇ ਭਾਗ ਲਿਆ ਅਤੇ ਉਹਨਾਂ ਨੂੰ ਮੁੱਖ ਧਾਰਾ ਵਿੱਚ ਜੋੜਨ ਅਤੇ ਪੈਰ੍ਹਾਂ ‘ਤੇ ਖੜਾ ਕਰਨ ਦੇ ਉਪਰਾਲੇ ਸਦਕਾ ਪੂਰੇ ਪੰਜਾਬ ਵਿੱਚ ਇੱਕ ਨਵੇਂ ਕਿਸਮ ਦੀ ਪਹਿਲ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੀਤੀ ਗਈ ਜਿਸ ਵਿੱਚ ਉਨ੍ਹਾਂ ਲੋੜੀਂਦੀ ਜਾਣਕਾਰੀ ਅਤੇ ਸਿਖਲਾਈ ਦਿੱਤੀ ਗਈ। ਗੰਗਾ ਫਾਊਡੇਸ਼ਨ ਵੱਲੋਂ ਸਮਰਾਲਾ ਚੌਂਕ ਵਿੱਖੇ ਟਰਾਂਸਜੈਂਡਰ ਨੂੰ ਬਿਊਟੀ ਪਾਰਲਰ ਦਾ ਕਿੱਤਾ ਅਪਨਾਉਣ ਲਈ ਅੱਜ ਤੋਂ ਮੁਫਤ ਟ੍ਰੇਨਿੰਗ ਕੋਰਸ ਵੀ ਸ਼ੁਰੂ ਕੀਤਾ ਗਿਆ ਹੈ ।

ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸ੍ਰੀ ਗੁਰਬੀਰ ਸਿੰਘ, ਜ਼ਿਲਾ ਅਤੇ ਸੈਸ਼ਨ ਜੱਜ ਵੱਲੋਂ transgender community ਨੂੰ ਇਸ ਉਪਰਾਲੇ ਦੇ ਲਈ ਵਧਾਈ ਦਿੱਤੀ ਕਿ ਉਹ ਆਪ ਮੁਹਾਰੇ ਇਨ੍ਹਾਂ ਕਿੱਤਾ ਮੁੱਖੀ ਕੋਰਸਾਂ ਨੂੰ ਕਰਨ ਸਬੰਧੀ ਅੱਗੇ ਆਏ ਹਨ। ਇਸ ਮੌਕੇ ਉਨ੍ਹਾਂ ਵੱਲੋਂ ਕਾਨੂੰਨਾਂ ਮੁਤਾਬਕ ਬਣਦੇ ਹੱਕਾਂ ਬਾਰੇ ਵਿਸਥਾਰਪੂਰਕ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸਮਾਜ ਦੇ ਜਿਹੜੇ ਵਰਗ ਆਰਥਿਕ ਅਤੇ ਸਮਾਜਿਕ ਤੌਰ ਤੇ ਕਮਜੋਰ ਹਨ ਉਹਨਾਂ ਨੂੰ ਲੋੜ ਪੈਣ ਤੇ ਮੁਫਤ ਕਾਨੂੰਨੀ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਉਹਨਾਂ ਕਿਹਾ ਕਿ ਉਹ ਸਮਾਜ ਦਾ ਇੱਕ ਅਟੁੱਟ ਅੰਗ ਹਨ ਅਤੇ ਆਪਣੇ ਆਪ ਨੂੰ ਉਹ ਕਿਸੇ ਤਰ੍ਹਾਂ ਵੀ ਅਲੱਗ ਨਾ ਸਮਝਣ ਅਤੇ ਜੇਕਰ ਉਹ ਥੋੜੀ ਕੋਸ਼ਿਸ ਕਰਨ ਤਾਂ ਉਹ ਵੀ ਪੜ੍ਹ ਲਿਖ ਆਪਣਾ ਚੰਗਾ ਜੀਵਨ ਜੀਅ ਸਕਦੇ ਹਨ। ਉਹਨਾਂ ਟਰਾਂਸਜੈਡਰ ਕਮਿਊਨਿਟੀ ਭਾਈਚਾਰੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਾਲ ਦੇ ਸਾਥੀਆਂ ਨੂੰ ਵੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸੰਪਰਕ ਵਿੱਚ ਲੈ ਕੇ ਆਉਣ ਅਥਾਰਟੀ ਵੱਲੋਂ ਉਹਨਾਂ ਦਾ ਜੀਵਨ ਪੱਧਰ ਉਚਾ ਚੁੱਕਣ ਲਈ ਹਰ ਸੰਭਵ ਮੱਦਦ ਕੀਤੀ ਜਾਵੇਗੀ

ਡਾ. ਗੁਰਪ੍ਰੀਤ ਕੌਰ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਸੈਮੀਨਾਰ ਨੂੰ ਸੰਬੋਧਨ ਕਰਦਿਆ ਕਿਹਾ ਕਿ ਜੇਕਰ ਟਰਾਂਸਜੈਡਰ ਭਾਈਚਾਰੇ ਦੇ ਲੋਕਾਂ ਨੂੰ ਕਿਸੇ-ਕਿਸਮ ਦੀ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੇ ਧਿਆਨ ਵਿੱਚ ਲਿਆਉਣ ਉਹਨਾਂ ਦੀ ਸੰਭਵ ਸਹਾਇਤਾ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਇਹ ਕਿਤਾ ਮੁੱਖੀ ਕੋਰਸ ਕਰਨ ਲਈ ਉਮਰ ਦੀ ਕੋਈ ਹੱਦ ਨਹੀਂ ਹੈ, ਕਿਸੇ ਵੀ ਉਮਰ ਦੇ ਟਰਾਂਸਜੈਡਰ ਭਾਈਚਾਰੇ ਦੇ ਲੋਕ ਇਹਨਾਂ ਕੋਰਸਾਂ ਵਿੱਚ ਭਾਗ ਲੈ ਸਕਦੇ ਹਨ ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੇ ਸਮੂਹ ਪੈਨਲ ਵਕੀਲ ਅਤੇ ਪੈਰਾ ਲੀਗਲ ਵੰਲਟੀਅਰ ਹਾਜ਼ਰ ਸਨ।


LEAVE A REPLY