ਫੌਜ ਵਿੱਚ ਭਰਤੀ ਹੋਣ ਲਈ ਮੁਫ਼ਤ ਸਿਖ਼ਲਾਈ ਕੈਂਪ 2 ਤੋਂ, ਸੀ-ਪਾਈਟ ਕੈਂਪ ਵਿਖੇ 24 ਅਤੇ 28 ਦਸੰਬਰ ਨੂੰ ਦਿੱਤੇ ਜਾ ਸਕਦੇ ਹਨ ਟ੍ਰਾਇਲ


Trials for Army Recruitment will Start at C-Pyte Ludhiana on 24th December

ਲੁਧਿਆਣਾ – ਜ਼ਿਲ੍ਵਾ ਲੁਧਿਆਣਾ ਦੀ ਫੌਜ ਦੀ ਭਰਤੀ ਮਾਰਚ-ਅਪ੍ਰੈੱਲ 2019 ਵਿੱਚ ਹੋਣ ਜਾ ਰਹੀ ਹੈ, ਜਿਸ ਵਾਸਤੇ ਸੀ-ਪਾਈਟ ਕੈਂਪ, ਆਈ. ਟੀ.ਆਈ., ਗਿੱਲ ਰੋਡ, ਲੁਧਿਆਣਾ ਵਿਖੇ ਮੁਫਤ ਪ੍ਰੀ-ਟ੍ਰੇਨਿੰਗ ਕੈਂਪ ਮਿਤੀ 2 ਜਨਵਰੀ, 2019 ਤੋਂ ਸ਼ੁਰੂ ਹੋ ਰਿਹਾ ਹੈ। ਇਹ ਜਾਣਕਾਰੀ ਡਿਪਟੀ ਡਾਇਰੈਕਟਰ (ਸਿਖ਼ਲਾਈ) ਕਰਨਲ ਨਵਰਾਜਦੇਵ ਸਿੰਘ ਬੈਂਸ ਅਤੇ ਸਿਖ਼ਲਾਈ ਅਫ਼ਸਰ ਮੇਜਰ ਅਮਰਜੀਤ ਸਿੰਘ ਨੇ ਦਿੱਤੀ।

ਉਨਾਂ ਕਿਹਾ ਕਿ ਚਾਹਵਾਨ ਨੌਜਵਾਨ ਆਪਣੇ ਅਸਲ ਦਸਤਾਵੇਜ ਅਤੇ ਪਾਸਪੋਰਟ ਸਾਈਜ਼ ਫੋਟੋਆਂ ਨਾਲ ਲੈ ਕੇ 24 ਅਤੇ 28 ਦਸੰਬਰ 2018 ਨੂੰ ਵੀ ਸਵੇਰੇ 8:00 ਵਜੇ ਟ੍ਰਾਇਲ ਦੇਣ ਲਈ ਕੈਂਪ ਵਿੱਚ ਆ ਸਕਦੇ ਹਨ। ਨੌਜਵਾਨ 10ਵੀਂ ਪਾਸ (ਘੱਟੋ-ਘੱਟ 45 ਫੀਸਦੀ), ਕੱਦ 5 ਫੁੱਟ 7 ਇੰਚ (170 ਸੈਂਟੀਮੀਟਰ), ਛਾਤੀ 77-82 ਸੈਂਟੀਮੀਟਰ ਹੋਣੀ ਚਾਹੀਦੀ ਹੈ। ਉਨਾਂ ਕਿਹਾ ਕਿ ਸਮਰਾਲਾ ਤਹਿਸੀਲ ਦੇ ਉਹ ਨੌਜਵਾਨ, ਜਿਨਾਂ ਨੂੰ ਸੀ-ਪਾਈਟ ਕੈਂਪ, ਰਾਹੋਂ ਨੇੜੇ ਪੈਂਦਾ ਹੋਵੇ, ਉਹੀ ਉਥੇ ਵੀ ਜਾ ਸਕਦੇ ਹਨ। ਇਸ ਪ੍ਰੀ-ਟ੍ਰੇਨਿੰਗ ਕੈਂਪ ਦੌਰਾਨ ਨੌਜਵਾਨਾਂ ਨੂੰ ਮੁਫ਼ਤ ਖਾਣਾ ਅਤੇ ਰਿਹਾਇਸ਼ ਦਿੱਤੀ ਜਾਵੇਗੀ। ਹੋਰ ਜਾਣਕਾਰੀ ਲਈ 9876617258, 9914369376 ਅਤੇ 8198800853 ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।


LEAVE A REPLY