2 ਕਰੋਡ਼ ਦੇ ਸੋਨੇ ਦੀਆਂ 6 ਇੱਟਾਂ ਸਮੇਤ ਦੋ ਗ੍ਰਿਫਤਾਰ


goldrecoverd

ਫਿਲੌਰ ਪੁਲਸ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ 6 ਕਿਲੋ ਸੋਨੇ ਦੀਆਂ 6 ਇੱਟਾਂ ਨਾਲ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ,  ਫਡ਼ੇ ਗਏ ਸੋਨੇ ਦੀ ਕੀਮਤ 2 ਕਰੋਡ਼ ਰੁਪਏ ਦੱਸੀ ਜਾਂਦੀ ਹੈ।  ਅੱਜ ਡੀ. ਐੱਸ. ਪੀ. ਫਿਲੌਰ ਅਮਰੀਕ ਸਿੰਘ ਚਾਹਲ ਨੇ ਆਪਣੇ ਦਫਤਰ ਵਿਚ ਪੱਤਰਕਾਰਾਂ ਨੂੰ ਦੱਸਿਆ ਕਿ ਥਾਣਾ ਮੁਖੀ ਫਿਲੌਰ ਜਤਿੰਦਰ ਕੁਮਾਰ ਤੇ ਸਪੈਸ਼ਲ ਸੈੱਲ ਜਲੰਧਰ ਦੇ ਸਬ-ਇੰਸਪੈਕਟਰ ਸੁਰਜੀਤ ਸਿੰਘ ਨੇ ਸਾਂਝੇ ਤੌਰ ਤੇ ਸਤਲੁਜ ਦਰਿਆ ਨੇਡ਼ੇ  ਨਾਕਾਬੰਦੀ ਕਰ ਕੇ ਲੁਧਿਆਣਾ ਵਲੋਂ ਆ ਰਹੀ ਕਾਰ ਨੰਬਰ ਪੀ. ਬੀ. 02 ਬੀ. ਕਿਊ 6170 ਵਿਚ ਸਵਾਰ ਦੋ ਵਿਅਕਤੀ ਅਮਿਤ ਪਾਲ ਪੁੱਤਰ ਮਲਕੀਤ ਸਿੰਘ  ਤੇ ਅਮਿਤ ਕੁਮਾਰ ਪੁੱਤਰ ਰੇਸ਼ਮ ਕੁਮਾਰ ਦੋਵੇਂ ਵਾਸੀ ਅੰਮ੍ਰਿਤਸਰ ਨੂੰ ਰੋਕਿਆ ਤੇ ਕਾਰ ਦੀ ਤਲਾਸ਼ੀ ਲੈਣ ਤੇ ਕਾਰ ਦੇ ਥੱਲੇ ਲੁਕੋ ਕੇ ਰੱਖੀਆਂ 6 ਕਿਲੋ ਸ਼ੁੱਧ ਸੋਨੇ ਦੀਆਂ 6 ਇੱਟਾਂ ਬਰਾਮਦ ਹੋਈਆਂ। ਇਕ ਇੱਟ ਇਕ ਕਿਲੋ ਦੀ ਹੈ। ਪੁਲਸ ਨੇ ਉਕਤ ਦੋਵੇਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਫਡ਼ੇ ਗਏ ਸੋਨੇ ਦੇ ਦਸਤਾਵੇਜ਼ ਮੰਗੇ ਤਾਂ ਉਹ ਕੋਈ ਵੀ ਬਿੱਲ ਪੇਸ਼ ਨਹੀਂ ਕਰ ਸਕੇ। ਡੀ. ਐੱਸ. ਪੀ. ਨੇ ਦੱਸਿਆ ਕਿ ਫਡ਼ੇ ਗਏ ਸੋਨੇ ਦੀ ਕੀਮਤ 2 ਕਰੋਡ਼ ਰੁਪਏ ਬਣਦੀ ਹੈ। ਦੋਵਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਸੋਨਾ ਜ਼ਬਤ ਕਰ ਕੇ ਆਮਦਨ ਕਰ ਵਿਭਾਗ ਦੇ ਨਾਲ ਈ. ਡੀ. ਤੇ ਹੋਰ ਟੈਕਸ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਹੈ ਜੋ ਹੁਣ ਅੱਗੇ ਇਨ੍ਹਾਂ ਤੋਂ ਪੁੱਛਗਿੱਛ ਕਰਨਗੇ।


LEAVE A REPLY