ਬੁੱਕੀ ਪਿਓ-ਪੁੱਤਰ ਚੜੇ ਪੁਲਿਸ ਦੇ ਹੱਥੇ- 1 ਲੱਖ 34 ਹਾਜ਼ਰ ਨਕਦ ਸਹਿਤ ਮਿੰਨੀ ਐਕਸਚੇਂਜ ਬਰਾਮਦ


ਸਮਾਜ ਵਿਰੋਧੀ ਅਨਸਰਾਂ ਖਿਲਾਫ ਛੇੜੀ ਮੁਹਿੰਮ ਦੇ ਤਹਿਤ ਅੱਜ ਲੁਧਿਆਣਾ ਦੀ ਮਾਡਲ ਟਾਊਨ ਪੁਲਿਸ ਨੂੰ ਉਸ ਵੇਲੇ ਸਫਲਤਾ ਹੱਥ ਲੱਗੀ ਜਦ ਇਕ ਮੁੱਖਬਰ ਦੀ ਇਤਲਾਹ ਤੇ ਕਾਰਵਾਈ ਕਰਦੇ ਹੋਏ ਮੋਹੱਲਾ ਚਿੱਟੇ ਕਵਾਟਰ, ਧੂਰੀ ਲਾਈਨ ਲੁਧਿਆਣਾ ਵਿਖੇ ਇਕ ਮਕਾਨ ਵਿਚ ਰੇਡ ਕਰ ਤਮਿਲਨਾਡੂ ਪ੍ਰੀਮਿਅਰ ਲੀਗ ਦੇ ਹੋ ਰਹੇ ਮੈਚ ਤੇ ਸੱਟਾ ਲਗਵਾਂਦੇ ਪਿਤਾ-ਪੁੱਤਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੋਸ਼ੀਆਂ ਦੀ ਪਹਿਚਾਨ ਰਾਜ ਕੁਮਾਰ ਤੇ ਉਸਦੇ ਪੁੱਤਰ ਹਿਮਾਂਸ਼ੂ ਮਲਹੋਤਰਾ ਦੇ ਰੂਪ ਵਿਚ ਹੋਈ ਹੈ। ਪੁਲਿਸ ਨੇ ਦੋਸ਼ੀਆਂ ਪਾਸੋਂ ਮੌਕੇ ਤੇ 1 ਲੱਖ 34 ਹਜ਼ਾਰ ਨਕਦ, ਵੱਖ-ਵੱਖ ਮਾਰਕੇ ਦੇ 13 ਮੋਬਾਈਲ, ਇਕ ਟੈਬਲੇਟ ਅਤੇ ਇਕ ਅਟੈਚੀ ਜਿਸ ਵਿਚ ਮਿੰਨੀ ਟੈਲੀਫੋਨ ਐਕਸਚੇਂਜ ਬਣਾਈ ਹੋਈ ਸੀ ਬਰਾਮਦ ਕਰ IPC ਦੀ ਧਾਰਾ 13, 13A -3-67G ਐਕਟ, 420, 120 B ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਦੋਸ਼ੀਆਂ ਦੇ ਤਿੰਨ ਹੋਰ ਸਾਥੀਆਂ ਨੂੰ ਵੀ ਇਸ ਮਾਮਲੇ ਵਿਚ ਨਾਮਜਦ ਕੀਤਾ ਹੈ ਜਿਨ੍ਹਾਂ ਨੂੰ ਸ਼ਾਮਲ ਤਫਤੀਸ਼ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਮੁਤਾਬਿਕ ਦੋਸ਼ੀ ਰਾਜ ਕੁਮਾਰ ਖਿਲਾਫ ਪਹਿਲਾ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ ਤੇ ਦੌਰਾਨ ਏ ਤਫਤੀਸ਼ ਹੋਰ ਖੁਲਾਸੇ ਹੋਣ ਦੀ ਵੀ ਆਸ ਹੈ।

  • 7
    Shares

LEAVE A REPLY