ਸੜਕ ਤੇ ਮੌਤ ਦਾ ਤਾਂਡਵ, ਟਰਾਲੇ ਨੇ ਕੁਚਲੀ ਸਕੂਲੀ ਬੱਸ – ਦੋ ਦੀ ਹੋਈ ਮੌਤ ਅਤੇ ਕਈ ਹੋਏ ਜ਼ਖਮੀ


ਕਰਨਾਲ ਚ ਜਨੇਸਰੋ ਪਿੰਡ ਨੇੜੇ ਟਰਾਲੇ ਤੇ ਸਕੂਲ ਬੱਸ ਦੀ ਭਿਆਨਕ ਟੱਕਰ ਨਾਲ ਦਰਦਨਾਕ ਹਾਦਸਾ ਵਾਪਰਿਆ। ਇਸ ਹਾਦਸੇ ਚ ਦੋ ਦੀ ਮੌਤ ਹੋ ਗਈ ਜਦਕਿ 12 ਦੇ ਕਰੀਬ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ‘ਚ ਸਕੂਲੀ ਬੱਚੇ ਤੇ ਬੱਸ ਡਰਾਈਵਰ ਵੀ ਸ਼ਾਮਲ ਹੈ ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਬੱਸ ਬੱਚਿਆਂ ਨੂੰ ਸਵੇਰ ਸਮੇਂ ਸਕੂਲ ਛੱਡਣ ਜਾ ਰਹੀ ਸੀ ਤਾਂ ਅਚਾਨਕ ਟਰਾਲੇ ਨਾਲ ਸਕੂਲ ਬੱਸ ਦੀ ਟੱਕਰ ਹੋ ਗਈ। ਹਾਦਸੇ ਦੀ ਇੱਕ ਵਜ੍ਹਾ ਸਵੇਰ ਦੀ ਧੁੰਦ ਮੰਨੀ ਜਾ ਰਹੀ ਹੈ। ਓਧਰ ਘਟਨਾ ਦੀ ਸੂਚਨਾ ਮਿਲਦਿਆਂ ਮੌਕੇ ‘ਤੇ ਪਹੁੰਚੇ ਦਰਜਨਾਂ ਪਿੰਡ ਵਾਸੀਆਂ ਨੇ ਰੋਹ ‘ਚ ਆ ਕੇ ਟਰਾਲੇ ਦੀ ਭੰਨ੍ਹਤੋੜ ਕਰਨ ਤੋਂ ਬਾਅਦ ਟਰਾਲੇ ਨੂੰ ਅੱਗ ਲਾ ਦਿੱਤੀ। ਮੌਕੇ ਤੇ ਪਹੁੰਚੀ ਪੁਲਿਸ ਨੇ ਪਿੰਡ ਵਾਸੀਆਂ ਨੰ ਸ਼ਾਂਤ ਕੀਤਾ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਟਰਾਲਾ ਡਰਾਇਵਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ


LEAVE A REPLY