ਦੋ ਪੰਜਾਬੀਆਂ ਨੂੰ ਸਾਊਦੀ ਅਰਬ ਚ ਦਿੱਤੀ ਗਈ ਫਾਂਸੀ, ਲਾਸ਼ਾਂ ਭਾਰਤ ਭੇਜਣ ਤੋਂ ਕੀਤਾ ਇਨਕਾਰ


 

2-indians-hanged-in-saudi

ਸਾਊਦੀ ਅਰਬ ਚ ਦੋ ਭਾਰਤੀ ਨਾਗਰਿਕਾਂ ਨੂੰ ਕਤਲ ਦੇ ਇਲਜ਼ਾਮ ਚ ਫਾਂਸੀ ਦੇ ਦਿੱਤੀ ਗਈ ਹੈ। ਦੋਵਾਂ ਤੇ ਇਲਜ਼ਾਮ ਸੀ ਕਿ ਉਨ੍ਹਾਂ ਨੇ ਆਪਣੇ ਇੱਕ ਦੋਸਤ ਦਾ ਕਤਲ ਕੀਤਾ ਸੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਇਨ੍ਹਾਂ ਦੀ ਫਾਂਸੀ ਨੂੰ ਲੈ ਕੇ ਪੁਸ਼ਟੀ ਕਰ ਦਿੱਤੀ ਹੈ। ਦੋਵੇਂ ਵਿਅਕਤੀ ਪੰਜਾਬ ਦੇ ਰਹਿਣ ਵਾਲੇ ਸੀ।

ਹੁਸ਼ਿਆਰਪੁਰ ਦੇ ਤਸਵਿੰਦਰ ਕੁਮਾਰ ਤੇ ਲੁਧਿਆਣਾ ਦੇ ਹਰਜੀਤ ਸਿੰਘ ਇੱਕ ਹੋਰ ਭਾਰਤੀ ਨਾਗਰਿਕ ਦੇ ਕਤਲ ਕੇਸ ਚ ਫਸੇ ਹੋਏ ਸੀ। ਦੋਵਾਂ ਨੂੰ ਇਸੇ ਸਾਲ 28 ਫਰਵਰੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਫਾਂਸੀ ਤੇ ਚੜ੍ਹਾਉਣ ਤੋਂ ਪਹਿਲਾਂ ਭਾਰਤੀ ਅੰਬੈਸੀ ਨੂੰ ਇਸ ਦੀ ਸੂਚਨਾ ਵੀ ਨਹੀਂ ਦਿੱਤੀ ਗਈ ਸੀ।

ਪੈਸੇ ਦੇ ਵਿਵਾਦ ਕਰਕੇ ਤਿੰਨਾਂ ਦੋਸਤਾਂ ਚ ਝਗੜਾ ਹੋ ਗਿਆ। ਮਾਮਲਾ ਇੰਨਾ ਉਲਝ ਗਿਆ ਕਿ ਦੋ ਦੋਸਤਾਂ ਨੇ ਮਿਲ ਕੇ ਤੀਜੇ ਦਾ ਕਤਲ ਕਰ ਦਿੱਤਾ। ਗ੍ਰਿਫ਼ਤਾਰੀ ਤੋਂ ਬਾਅਦ ਦੋਵਾਂ ਨੂੰ ਭਾਰਤ ਵਾਪਸ ਭੇਜਿਆ ਜਾ ਰਿਹਾ ਸੀ ਪਰ ਕਤਲ ਦੇ ਸਬੂਤ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਰੋਕ ਲਿਆ ਗਿਆ ਸੀ। ਤਿੰਨਾਂ ਨੇ ਇਹ ਪੈਸਾ ਲੁੱਟ ਨਾਲ ਜਮ੍ਹਾ ਕੀਤਾ ਸੀ। ਦੋਵਾਂ ਦੀ ਦੇਹ ਵੀ ਭਾਰਤ ਨਹੀਂ ਭੇਜੀ ਗਈ ਕਿਉਂਕਿ ਇਹ ਸਊਦੀ ਦੇ ਕਾਨੂੰਨ ਖਿਲਾਫ ਹੈ। ਵਿਦੇਸ਼ ਮੰਤਰਾਲੇ ਨੇ ਚਿੱਠੀ ਲਿਖ ਕੇ ਇਸ ਦੀ ਜਾਣਕਾਰੀ ਮ੍ਰਿਤਕਾਂ ਦੇ ਪਰਿਵਾਰ ਨੂੰ ਦਿੱਤੀ ਹੈ।


LEAVE A REPLY