ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਖ਼ਤਰਨਾਕ ਚੋਰ ਗਰੋਹ ਦੇ ਦੋ ਮੈਂਬਰਾਂ ਨੂੰ ਪੁਲਿਸ ਨੇ ਕੀਤਾ ਗਿਰਫਤਾਰ


Two Members of Thief Gang Arrested by Ludhiana Police

ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਦਰਜਨਾਂ ਦੁਕਾਨਾਂ ਤੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਖ਼ਤਰਨਾਕ ਚੋਰ ਗਰੋਹ ਦੇ ਦੋ ਮੈਂਬਰਾਂ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਸੀ.ਪੀ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਕਥਿਤ ਦੋਸ਼ੀਆਂ ਵਿਚ ਰਵੀ ਅਤੇ ਜੋਨੀ ਉਰਫ਼ ਰਾਜੂ ਵਾਸੀ ਫਿਰੋਜਪੁਰ ਛਾਉਣੀ ਸ਼ਾਮਿਲ ਹਨ | ਪੁਲਿਸ ਅਨੁਸਾਰ ਦੋਸ਼ੀ ਰਾਤ ਸਮੇਂ ਜ਼ਿਆਦਾਤਰ ਮੈਡੀਕਲ ਸਟੋਰਾਂ ‘ਤੇ ਚੋਰੀਆਂ ਕਰਦੇ ਸਨ | ਕਥਿਤ ਦੋਸ਼ੀਆਂ ਵਲੋਂ ਕੀਤੀਆਂ 20 ਦੇ ਕਰੀਬ ਵਾਰਦਾਤਾਂ ਨੂੰ ਪੁਲਿਸ ਨੇ ਹੱਲ ਕਰ ਲਿਆ ਹੈ ਜਦਕਿ ਕੁਝ ਹੋਰ ਅਜਿਹੀਆਂ ਵਾਰਦਾਤਾਂ ਵਿਚ ਇਨ੍ਹਾਂ ਦੇ ਸ਼ਾਮਿਲ ਹੋਣ ਬਾਰੇ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ |

ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਇਹ ਨੌਜਵਾਨ ਚੋਰੀ ਕਰਨ ਸਮੇਂ ਸਵਿਫ਼ਟ ਕਾਰ ਦੀ ਵਰਤੋਂ ਕਰਦੇ ਸਨ | ਵੱਖ-ਵੱਖ ਵਾਰਦਾਤਾਂ ਕਰਨ ਸਮੇਂ ਇਨ੍ਹਾਂ ਨੇ ਕਾਰ ‘ਤੇ ਜਾਅਲੀ ਨੰਬਰ ਲਗਾਏ ਸਨ | ਕਥਿਤ ਦੋਸ਼ੀਆਂ ਵਲੋਂ ਸਰਾਭਾ ਨਗਰ, ਥਾਣਾ ਕੋਤਵਾਲੀ, ਸਲੇਮਟਾਬਰੀ, ਫਿਰੋਜਪੁਰ, ਸੰਗਰੂਰ, ਸਰਹੰਦ, ਨਾਭਾ, ਮਾਨਸਾ, ਫਤਿਆਬਾਦ ਹਰਿਆਣਾ, ਬੁੱਢਲਾਡਾ, ਗੁਰੂਹਰਸਾਏ ਸਮੇਤ ਕਈ ਹੋਰ ਸ਼ਹਿਰਾਂ ਵਿਚ ਦਰਜਨਾਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ | ਪੁਲਿਸ ਨੇ ਚੋਰੀ ਵਿਚ ਵਰਤੀ ਕਾਰ ਵੀ ਬਰਾਮਦ ਕੀਤੀ ਹੈ | ਪੁਲਿਸ ਇਨ੍ਹਾਂ ਪਾਸੋਂ ਹੋਰ ਵੀ ਪੁੱਛ ਪੜਤਾਲ ਕਰ ਰਹੀ ਹੈ ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ |


LEAVE A REPLY