ਪੁਲਿਸ ਨੇ ਫੋਕਲ ਪੁਆਇੰਟ ਇਲਾਕੇ ਵਿੱਚ ਹਥਿਆਰਾਂ ਦੇ ਜ਼ੋਰ ਤੇ ਲੁੱਟ-ਖੋਹ ਕਰਨ ਵਾਲੇ 2 ਆਰੋਪੀ ਕੀਤੇ ਗ੍ਰਿਫਤਾਰ


Accused Arrested

ਲੁਧਿਆਣਾ – ਫੋਕਲ ਪੁਆਇੰਟ ਪੁਲਸ ਨੇ ਤੇਜ਼ਧਾਰ ਹਥਿਆਰਾਂ ਦੇ ਜ਼ੋਰ ਤੇ ਰਾਹਗੀਰਾਂ ਨੂੰ ਲੁੱਟਣ ਵਾਲੇ 2 ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਕੇ ਇਨ੍ਹਾਂ ਕੋਲੋਂ 6 ਮੋਬਾਇਲ ਫੋਨ, ਇਕ ਦਾਤਰ ਅਤੇ ਮੋਟਰਸਾਈਕਲ ਜ਼ਬਤ ਕੀਤਾ ਹੈ। ਇਹ ਦੋਵੇਂ ਬਦਮਾਸ਼ ਉਸ ਸਮੇਂ ਫੜੇ ਗਏ ਜਦ ਇਕ ਪੀਡ਼ਤ ਬਿੱਟੂ ਕੁਮਾਰ ਨੇ ਇਨ੍ਹਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ।

ਥਾਣਾ ਇੰਚਾਰਜ ਅਮਨਦੀਪ ਸਿੰਘ ਬਰਾਡ਼ ਨੇ ਦੱਸਿਆ ਕਿ ਫਡ਼ੇ ਗਏ ਦੋਸ਼ੀਆਂ ਦੀ ਪਛਾਣ ਪਿੰਡ ਝਾਬੇਵਾਲ ਦੇ ਗੁਰਦੀਪ ਸਿੰਘ ਅਤੇ ਜੱਸੀ ਦੇ ਰੂਪ ਚ ਹੋਈ ਹੈ। ਇਨ੍ਹਾਂ ਨੇ 23 ਨਵੰਬਰ ਨੂੰ ਪਿੰਡ ਝਾਂਬੇਵਾਲ ਦੇ ਰਹਿਣ ਵਾਲੇ ਬਿੱਟੂ ਕੁਮਾਰ ਤੋਂ ਹਥਿਆਰਾਂ ਦੇ ਜ਼ੋਰ ’ਤੇ 500 ਰੁਪਏ ਦੀ ਨਕਦੀ, ਮੋਬਾਇਲ ਆਦਿ ਲੁੱਟ ਲਿਆ ਸੀ, ਜਿਸ ਤੇ ਲੁੱਟ-ਖੋਹ ਦਾ ਕੇਸ ਦਰਜ ਕਰ ਕੇ ਦੋਵਾਂ ਨੂੰ ਕਾਬੂ ਕਰ ਲਿਆ ਗਿਆ। ਇਨ੍ਹਾਂ ਦੇ ਫਡ਼ੇ ਜਾਣ ਨਾਲ ਅੱਧਾ ਦਰਜਨ ਦੇ ਲਗਭਗ ਲੁੱਟ-ਖੋਹ ਦੇ ਮਾਮਲੇ ਸੁਲਝੇ ਹਨ।

ਛੋਟੇ ਕ੍ਰਾਈਮ ਤੇ ਪੁਲਸ ਦਾ ਹੋਵੇਗਾ ਧਿਆਨ

ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਪੁਲਸ ਨੇ ਮੋਬਾਇਲ, ਪਰਸ ਆਦਿ ਸਨੈਚਿੰਗ ਤੇ ਨੁਕੇਲ ਪਾਉਣ ਲਈ ਰਣਨੀਤੀ ਤਿਆਰ ਕੀਤੀ ਹੈ। ਇਸ ਦੇ ਲਈ ਸਾਰੇ ਪੁਰਾਣੇ ਹਿਸਟਰੀਸ਼ੀਟਰਾਂ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਉਨ੍ਹਾਂ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਜੋ ਹਾਲ ਵਿਚ ਜੇਲ ਤੋਂ ਬਾਹਰ ਆਏ ਹਨ। ਉਨ੍ਹਾਂ ਕਿਹਾ ਕਿ ਛੋਟੇ ਕ੍ਰਾਈਮ ਦੀ ਵਜ੍ਹਾ ਨਾਲ ਜ਼ਿਆਦਾ ਦਹਿਸ਼ਤ ਦਾ ਮਾਹੌਲ ਪੈਦਾ ਹੁੰਦਾ ਹੈ।


LEAVE A REPLY