ਇਸ ਸਾਲ 1 ਜਨਵਰੀ ਨੂੰ ਭਾਰਤ ਚ ਪੈਦਾ ਹੋਏ 69,944 ਬੱਚੇ – ਯੂਨੀਸੇਫ ਨੇ ਜਾਰੀ ਕੀਤੀ ਰਿਪੋਰਟ


UNICEF Released a Report of Babies Birth in India on 1st January

ਸੰਯੁਕਤ ਰਾਸ਼ਟਰ ਬਾਲ ਕੋਸ਼ ( ਯੂਨੀਸੇਫ) ਨੇ ਸਾਲ ਦੇ ਪਹਿਲੇ ਦਿਨ ਪੈਦਾ ਹੋਣ ਵਾਲੇ ਬੱਚਿਆ ਦੀ ਗਿਣਤੀ ਦਾ ਅਨੁਮਾਨ ਜਾਰੀ ਕੀਤਾ ਹੈ। ਇਸ ਮੁਤਾਬਕ ਇੱਕ ਤਾਰੀਖ਼ ਨੂੰ ਦੁਨੀਆ ਚ ਕਰੀਬ 3 ਲੱਖ 95 ਹਜ਼ਾਰ 72 ਬੱਚੇ ਪੈਦਾ ਹੋਏ। ਇਨ੍ਹਾਂ ਚ ਸਭ ਤੋਂ ਜ਼ਿਆਦਾ 18 ਫੀਸਦ ਯਾਨੀ 69,944 ਬੱਚੇ ਭਾਰਤ ਚ ਪੇਦਾ ਹੋਏ ਹਨ।

UNICEF Released a Report of Babies Birth in India on 1st January

ਦੁਨੀਆ ਦੀ ਸਭ ਤੌਂ ਵੱਧ ਆਬਾਦੀ ਵਾਲੇ ਦੇਸ਼ ਚੀਨ ਚ ਇਸ ਦਿਨ 44,940 ਬੱਚੇ, ਨਾਈਜ਼ੀਰੀਆ ਣ 25,685, ਪਾਕਿਸਤਾਨ ਚ 15,112, ਇੰਡੋਨੇਸ਼ੀਆ ਚ 13,256, ਅਮਰੀਕਾ ਚ 11,086, ਡੇਮੋਕ੍ਰੇਟੀਕ ਰਿਪਬਲੀਕ ਆਫ ਕੋਨਗੋ 10,052 ਅਤੇ ਬਾਂਗਲਾਦੇਸ਼ ਚ 8,428 ਬੱਚਿਆਂ ਦੇ ਜਨਮ ਹੋਏ ਹਨ।

2019 ਚ ਬਾਲ ਅਧਿਕਾਰ ਸਮਾਗਮ ਸ਼ੁਰੂ ਹੋਏ 30 ਸਾਲ ਹੋ ਜਾਣਗੇ। ਯੂਨੀਸੇਫ ਇਸ ਦੇ ਲਈ ਪੂਰੇ ਸਾਲ ਦੁਨੀਆ ਚ ਸਮਾਗਮ ਕਰੇਗਾ। ਜਿਨ੍ਹਾਂ ਚ ਸਰਕਾਰਾਂ ਬੱਚਿਆ ਨੂੰ ਚੰਗੀ ਸਹਿਤ ਸੇਵਾਵਾਂ ਅਤੇ ਹੋਰ ਸੁਵੀਧਾਵਾਂ ਮੁਹਈਆ ਕਰਵਾਉਣ ਦੀ ਕੋਸ਼ਿਸ਼ ਕਰੇਗੀ।


LEAVE A REPLY