ਨੰਗਲ ਚ ਲੋਕਾਂ ਨੇ ਦੇਖੀ ਅਜੀਬੋ-ਗਰੀਬ ਚੀਜ਼ ਅਤੇ ਸੁਣੀ ਜ਼ੋਰਦਾਰ ਧਮਾਕੇ ਦੀ ਅਵਾਜ – ਲੋਕਾਂ ਚ ਦਹਿਸ਼ਤ


Unidentified thing

ਨੰਗਲ— ਪੰਜਾਬ ਦੇ ਨੰਗਲ ‘ਚ ਮੰਗਲਵਾਰ ਰਾਤ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਥੇ ਤੇਜ਼ ਰੌਸ਼ਨੀ ਦੇ ਨਾਲ ਜ਼ੋਰਦਾਰ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਧਮਾਕੇ ਦੀ ਆਵਾਜ਼ ਨੰਗਲ ਉਪਮੰਡਲ ਤੋਂ ਇਲਾਵਾ ਹਿਮਾਚਲ ਦੇ ਸ਼੍ਰੀ ਨੈਨਾ ਦੇਵੀ ਵਿਧਾਨ ਸਭਾ ਖੇਤਰ ਸਮੇਤ ਹੇਠਲੇ ਇਲਾਕਿਆਂ ‘ਚ ਸੁਣਾਈ ਦਿੱਤੀ ਗਈ। ਇਲਾਕੇ ‘ਚ ਉੜਨਤਸਤਰੀ ਵਰਗੀ ਰਹੱਸਮਈ ਚੀਜ਼ ਦਿੱਸਣ ਦੀ ਚਰਚਾ ਨਾਲ ਦਹਿਸ਼ਤ ਪਾਈ ਜਾ ਰਹੀ ਹੈ। ਐੱਸ. ਡੀ. ਐੱਮ. ਨੇ ਵੀ ਧਮਾਕੇ ਦੀ ਆਵਾਜ਼ ਸੁਣਨ ਦੀ ਪੁਸ਼ਟੀ ਕੀਤੀ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਧਮਾਕਾ ਕਿਸ ਚੀਜ਼ ‘ਚ ਹੋਇਆ ਹੈ। ਇਸ ਨੂੰ ਲੈ ਕੇ ਵੱਖ-ਵੱਖ ਅੰਦਾਜ਼ੇ ਲਗਾਏ ਜਾ ਰਹੇ ਹਨ।

ਚਸਮਦੀਦਾਂ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਅਚਾਨਕ ਨੰਗਲ ਸ਼ਹਿਰ ‘ਚ ਆਸਮਾਨ ‘ਚ ਪਹਿਲਾਂ ਉੜਨਤਸਤਰੀ ਵਰਗੀ ਚੀਜ਼ ਦਿਸੀ, ਜਿਸ ‘ਚ ਅਜੀਬ ਜਿਹੀ ਲਾਈਟ ਸੀ। ਕੁਝ ਹੀ ਦੇਰ ਬਾਅਦ ਤੇਜ਼ ਲਾਈਟ ਹੋਣ ਦੇ ਨਾਲ ਹੀ ਜ਼ੋਰਦਾਰ ਧਮਾਕਾ ਹੋ ਗਿਆ। ਇਸ ਤੋਂ ਪਹਿਲਾਂ ਕੁਝ ਲੋਕ ਕੁਝ ਸਮਝ ਪਾਂਦੇ, ਪੂਰੇ ਸ਼ਹਿਰ ‘ਚ ਦਹਿਸ਼ਤ ਫੈਲ ਗਈ। ਕੋਈ ਇਸ ਨੂੰ ਉੜਨਤਸਤਰੀ ਦੱਸ ਰਿਹਾ ਹੈ ਤਾਂ ਕੋਈ ਇਸ ਨੂੰ ਧੂਮਕੇਤੂ ਦਾ ਧਰਤੀ ਦੇ ਨੇੜੇ ਤੋਂ ਲੰਘਣਾ ਦੱਸ ਰਿਹਾ ਹੈ। ਫਿਲਹਾਲ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਹੋਣ ਦੀ ਖਬਰ ਨਹੀਂ ਹੈ।

ਐੱਸ. ਡੀ. ਐੱਮ ਨੇ ਵੀ ਸੁਣੀ ਧਮਾਕੇ ਦੀ ਆਵਾਜ਼

ਸ੍ਰੀ ਆਨੰਦਪੁਰ ਸਾਹਿਬ ਸਬ ਡਿਵੀਜ਼ਨ ਦੇ ਐੱਸ. ਡੀ. ਐੱਮ. ਹਰਬੰਸ ਸਿੰਘ ਦਾ ਕਹਿਣਾ ਹੈ ਕਿ ਧਮਾਕੇ ਦੀ ਆਵਾਜ਼ ਉਨ੍ਹਾਂ ਨੂੰ ਵੀ ਸੁਣਾਈ ਦਿੱਤੀ। ਕਈ ਥਾਵਾਂ ਤੋਂ ਸੂਚਨਾਵਾਂ ਮਿਲੀਆਂ ਹਨ ਪਰ ਅਜੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਹੈ ਕਿ ਧਮਾਕਾ ਹੋਣ ਦਾ ਕਾਰਨ ਕੀ ਹੈ। ਜ਼ਿਕਰਯੋਗ ਹੈ ਕਿ ਨੰਗਲ ਇਕ ਸੰਵੇਦਨਸ਼ੀਲ ਇਲਾਕਾ ਹੈ। ਇਥੇ ਭਾਖੜਾ ਨੰਗਲ ਬੰਨ੍ਹ ਹੈ। ਸੰਵੇਦਨਸ਼ੀਲ ਇਲਾਕਾ ਹੋਣ ਕਰਕੇ ਨੰਗਲ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਰਹਿੰਦਾ ਹੈ। ਅਜਿਹੇ ‘ਚ ਅਚਾਨਕ ਆਈ ਧਮਾਕੇ ਦੀ ਆਵਾਜ਼ ਨਾਲ ਇਲਾਕੇ ‘ਚ ਸੁਰੱਖਿਆ ਫੋਰਸ ਅਲਰਟ ਕਰ ਦਿੱਤੀ ਗਈ ਹੈ।


LEAVE A REPLY