ਹੋਟਲਾਂ ਤੇ ਧਰਮਸ਼ਾਲਾਵਾਂ ਅਤੇ ਸਰਾਵਾਂ ਦੇ ਪ੍ਰਬੰਧਕਾਂ ਨੂੰ ਠਹਿਰਨ ਵਾਲੇ ਵਿਅਕਤੀਆਂ ਦੇ ਵੇਰਵਾ ਹਾਸਲ ਕਰਨ ਦੇ ਹੁਕਮ, ਪੁਲਿਸ ਕਮਿਸ਼ਨਰ ਲੁਧਿਆਣਾ ਵਲੋਂ ਕਈ ਪਬੰਦੀ ਹੁਕਮ ਜਾਰੀ


Ludhiana Police Commissioner Sukhchain Singh Gill

ਲੁਧਿਆਣਾ – ਸ੍ਰ. ਸੁਖਚੈਨ ਸਿੰਘ ਗਿੱਲ, ਪੁਲਿਸ ਕਮਿਸ਼ਨਰ ਲੁਧਿਆਣਾ ਨੇ ਜਾਬਤਾ ਫੌਜ਼ਦਾਰੀ ਸੰਘਤਾ 1973 (1974 ਦਾ ਐਕਟ ਨੰਬਰ-2) ਦੀ ਧਾਰਾ 144 ਤਹਿਤ ਕਮਿਸ਼ਨਰੇਟ ਲੁਧਿਆਣਾ ਦੇ ਏਰੀਏ ਅੰਦਰ ਹੋਟਲਾਂ, ਧਰਮਸ਼ਾਲਾਵਾਂ, ਸਰਾਵਾਂ ਅਤੇ ਪੀ.ਜੀ. ਦੇ ਪ੍ਰਬੰਧਕਾਂ ਨੂੰ ਉਹਨਾਂ ਦੇ ਅਦਾਰਿਆਂ ਵਿੱਚ ਠਹਿਰਨ ਵਾਲੇ ਵਿਅਕਤੀਆਂ ਦਾ ਪਤਾ ਅਤੇ ਮੁੰਕਮਲ ਵੇਰਵਾ ਰਜਿਸਟਰ ‘ਚ ਦਰਜ਼ ਕਰਨ ਦੇ ਹੁਕਮ ਲਾਗੂ ਕੀਤੇ ਹਨ। ਪੁਲਿਸ ਕਮਿਸ਼ਨਰ ਲੁਧਿਆਣਾ ਨੇ ਦੱਸਿਆ ਕਿ ਲੁਧਿਆਣਾ ਪੰਜਾਬ ਦਾ ਪ੍ਰਮੁੱਖ ਸਨਅਤੀ ਸ਼ਹਿਰ ਹੋਣ ਕਾਰਨ ਵਪਾਰੀ ਵਰਗ ਦਾ ਆਪਣੇ ਵਪਾਰ ਸਬੰਧੀ ਲੁਧਿਆਣਾ ਵਿਖੇ ਵੱਡੇ ਪੱਧਰ ‘ਤੇ ਆਉਣਾ-ਜਾਣਾ ਬਣਿਆ ਰਹਿੰਦਾ ਹੈ ਅਤੇ ਰਾਤ ਦੇ ਸਮੇਂ ਉਹ ਸ਼ਹਿਰ ਦੇ ਪ੍ਰਮੁੱਖ ਹੋਟਲਾਂ, ਧਰਮਸ਼ਲਾਵਾਂ ਜਾਂ ਸਰਾਵਾਂ/ਪੀ.ਜੀ. ਵਿੱਚ ਠਹਿਰਦੇ ਹਨ। ਹੋਟਲ, ਧਰਮਸ਼ਾਲਾਵਾਂ ਜਾਂ ਸਰਾਵਾਂ/ਪੀ.ਜੀ. ਦੇ ਪ੍ਰਬੰਧਕਾਂ ਵੱਲੋਂ ਠਹਿਰਨ ਵਾਲੇ ਵਿਅਕਤੀਆਂ ਦਾ ਪੂਰਾ ਵੇਰਵਾ ਹਾਸਲ ਨਹੀਂ ਕੀਤਾ ਜਾਂਦਾ, ਜਿਸ ਕਾਰਨ ਕੋਈ ਵੀ ਸਮਾਜ ਵਿਰੋਧੀ ਅਨਸਰ ਗੈਰ-ਕਾਨੂੰਨੀ ਗਤੀਵਿਧੀ ਵਿੱਚ ਕਾਮਯਾਬ ਹੋ ਸਕਦਾ ਹੈ।

ਪੁਲਿਸ ਕਮਿਸ਼ਨਰ ਲੁਧਿਆਣਾ ਨੇ ਆਦੇਸ਼ ਦਿੱਤੇ ਹਨ ਕਿ ਆਮ ਲੋਕਾਂ ਦੀ ਸੁਰੱਖਿਆ ਅਤੇ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਠਹਿਰਨ ਵਾਲੇ ਵਿਅਕਤੀ ਦਾ ਮੁਕੰਮਲ ਵੇਰਵਾ, ਡਰਾਵਿੰਗ ਲਾਈਸੈਂਸ, ਅਧਾਰ ਕਾਰਡ ਜਾਂ ਸ਼ਨਾਖਤੀ ਕਾਰਡ ਦੀ ਫੋਟੋ ਕਾਪੀ ਹਾਸਲ ਕਰਕੇ ਰਜਿਸਟਰ ਵਿੱਚ ਦਰਜ਼ ਕਰਨ ਉਪਰੰਤ ਹੀ ਕਮਰਾ ਦਿੱਤਾ ਜਾਵੇ ਅਤੇ ਉਪਰੋਕਤ ਸਬੂਤ ਨਾ ਹੋਣ ਦੀ ਸੂਰਤ ‘ਚ ਠਹਿਰਨ ਲਈ ਕਮਰਾ ਨਾ ਦਿੱਤਾ ਜਾਵੇ। ਹੁਕਮਾਂ ਦੀ ਪਾਲਣਾ ਨਾ ਕਰਨ ਦੀ ਸੂਰਤ ‘ਚ ਹੋਟਲ, ਧਰਮਸ਼ਾਲਾ ਜਾਂ ਸਰਾਂ/ਪੀ.ਜੀ. ਪ੍ਰਬੰਧਕ ਖੁਦ ਜਿੰਮੇਵਾਰ ਹੋਵੇਗਾ।

ਇਸ ਤੋਂ ਇਲਾਵਾ ਕਮਿਸ਼ਨਰੇਟ ਲੁਧਿਆਣਾ ਦੇ ਏਰੀਏ ਅੰਦਰ ਰਾਤ 10.00 ਵਜੇ ਤੋਂ ਸਵੇਰੇ 6.00 ਵਜੇ ਤੱਕ ਕਿਸੇ ਕਿਸਮ ਦਾ ਸ਼ੋਰ-ਸੰਗੀਤ, ਜਾਂ ਅਵਾਜ਼ ਉੱਚੀ ਕਰਨ ਵਾਲਾ ਯੰਤਰ (ਡੀ.ਜੇ.) ਅਤੇ ਲਾਊਡ ਸਪੀਕਰ ਚਲਾਉਣ ਜਾਂ ਵਜਾਉਣ ‘ਤੇ ਮੁਕੰਮਲ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਵਿੱਚ ਜੇਕਰ ਇਸ ਸਮੇਂ ਅੰਦਰ ਕੋਈ ਉਚੀ ਅਵਾਜ਼ ਲਾਉਡ ਸਪੀਕਰ ਦਾ ਪ੍ਰੋਗਰਾਮ ਹੋਵੇ ਤਾਂ ਸਬੰਧਤ ਵਿਭਾਗ ਪਾਸਂੋ ਆਗਿਆ ਲੈਣੀ ਜਰੂਰੀ ਹੁੰਦੀ ਹੈ। ਦੋਵੇਂ ਹੁਕਮ ਅਗਲੇ ਦੋ ਮਹੀਨੇ ਤੱਕ ਜਾਰੀ ਰਹਿਣਗੇ।

  • 719
    Shares

LEAVE A REPLY