ਢੋਲੇਵਾਲ ਮਿਲਟਰੀ ਕੰਪਲੈਕਸ ਵਿਖੇ ਸਾਬਕਾ ਫੌਜੀਆਂ ਲਈ ਵੈਟਰਨਜ਼ ਰੈਲੀ 3 ਮਾਰਚ ਨੂੰ


Dholewal complex

ਲੁਧਿਆਣਾ – 715 (ਇੰਡੀਪੈਂਡੈਂਟ) ਏਅਰ ਡਿਫੈਂਸ ਬ੍ਰਿਗੇਡ ਵੱਲੋਂ ਸਥਾਨਕ ਢੋਲੇਵਾਲ ਮਿਲਟਰੀ ਕੰਪਲੈਕਸ ਵਿਖੇ 3 ਮਾਰਚ, 2019 ਨੂੰ ਸਾਬਕਾ ਫੌਜੀਆਂ ਲਈ ਵੈਟਰਨਜ਼ ਰੈਲੀ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਕਮਾਂਡਿੰਗ ਅਫ਼ਸਰ ਲੈਫਟੀਨੈਂਟ ਕਰਨਲ ਸ੍ਰੀ ਰਾਜੀਵ ਕੁਮਾਰ ਖੱਤਰੀ ਨੇ ਦੱਸਿਆ ਕਿ ਰੈਲੀ ਦੌਰਾਨ ਸਾਬਕਾ ਫੌਜੀਆਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਅਤੇ ਉਨ੍ਹਾਂ ਦਾ ਹੱਲ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਸ ਰੈਲੀ ਦੌਰਾਨ ਸਾਬਕਾ ਫੌਜੀਆਂ ਲਈ ਚਲਾਈਆਂ ਵੱਖ-ਵੱਖ ਯੋਜਨਾਵਾਂ, ਪੈਨਸ਼ਨਾਂ, ਆਸ਼ਰਿਤ ਨੌਕਰੀਆਂ ਅਤੇ ਹੋਰ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਪੁਲਿਸ ਅਤੇ ਸਿਵਲ ਪ੍ਰਸਾਸ਼ਨ ਦੇ ਅਧਿਕਾਰੀ ਵੀ ਪਹੁੰਚਣਗੇ ਤਾਂ ਜੋ ਉਨ੍ਹਾਂ ਦੇ ਪੱਧਰ ਦੀਆਂ ਸ਼ਿਕਾਇਤਾਂ ਨੂੰ ਮੌਕੇ ‘ਤੇ ਹੱਲ ਕੀਤਾ ਜਾ ਸਕੇ। ਰੈਲੀ ਦੌਰਾਨ ਮੈਡੀਕਲ ਅਤੇ ਦੰਦਾਂ ਦੀ ਜਾਂਚ ਬਾਰੇ ਸਿਹਤ ਕੈਂਪ ਵੀ ਲਗਾਇਆ ਜਾਵੇਗਾ।

ਰੈਲੀ ਦੌਰਾਨ ਵੱਖ-ਵੱਖ ਬੈਂਕਾਂ ਭਾਰਤੀ ਸਟੇਟ ਬੈਂਕ, ਐਕਸਿਸ ਬੈਂਕ ਅਤੇ ਐੱਚ ਡੀ ਐੱਫ ਸੀ ਵੱਲੋਂ ਪੈਨਸ਼ਨਾਂ ਸੰਬੰਧੀ ਮਾਮਲੇ ਨਿਪਟਾਉਣ ਅਤੇ ਖ਼ਾਤਿਆਂ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਆਪਣੇ ਨੁਮਾਇੰਦੇ ਭੇਜੇ ਜਾ ਰਹੇ ਹਨ। ਸ੍ਰੀ ਖੱਤਰੀ ਨੇ ਸਮੂਹ ਸਾਬਕਾ ਫੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਰੈਲੀ ਵਿੱਚ ਭਾਗ ਲੈਣ ਅਤੇ ਲਾਭ ਲੈਣ ਦਾ ਸੱਦਾ ਦਿੱਤਾ ਹੈ।


LEAVE A REPLY