ਇਸ ਖਾਸ ਦਿਨ ਉਪ-ਰਾਸ਼ਟਰਪਤੀ ਜਾਰੀ ਕਰ ਸਕਦੇ ਹਨ 125 ਰੁਪਏ ਦਾ ਸਿੱਕਾ


Rs 125 Coin

ਪੀਸੀ ਮਹਾਲਨੋਬਿਸ ਦੀ 125ਵੀਂ ਜੈਅੰਤੀ ਮੌਕੇ ਰਾਸ਼ਟਰਪਤੀ ਵੈਕੇਂਯਾ ਨਾਇਡੂ ਉਨ੍ਹਾਂ ਦੇ ਸਨਮਾਨ ਚ 125 ਰੁਪਏ ਦਾ ਸਮ੍ਰਿਤੀ ਸਿੱਕਾ ਤੇ ਪੰਜ ਰੁਪਏ ਦਾ ਨਵਾਂ ਸਿੱਕਾ ਜਾਰੀ ਕਰਨਗੇ। ਦੱਸ ਦਈਏ ਕਿ ਮਹਾਲਨੋਬਿਸ ਜਯੰਤੀ ਨੂੰ ਕੌਮੀ ਅੰਕੜੇ ਦਿਵਸ ਦੇ ਰੂਪ ਚ ਮਨਾਇਆ ਜਾਂਦਾ ਹੈ।

ਇਹ ਜਾਣਕਾਰੀ ਦਿੰਦਿਆਂ ਮੰਤਰਾਲੇ ਨੇ ਇੱਕ ਬਿਆਨ ਚ ਕਿਹਾ ਕਿ ਇਸ ਸਾਲ ਅੰਕੜਾ ਦਿਵਸ ਦਾ ਵਿਸ਼ਾ ਅਧਿਕਾਰਕ ਅੰਕੜਿਆਂ ਚ ਗੁਣਵੱਤਾ ਵਿਸ਼ਵਾਸ ਹੈ। ਸਟੈਟਿਕਸ ਤੇ ਪ੍ਰੋਗਰਾਮ ਇੰਮਪਲੀਮੈਂਟੇਸ਼ਨ ਮੰਤਰਾਲਾ ਅਤੇ ਭਾਰਤੀ ਅੰਕੜਾ ਅਦਾਰੇ ਨੇ ਅੰਕੜਾ ਦਿਵਸ ਮਨਾਉਣ ਲਈ ਕਲਕੱਤੇ ਚ ਪ੍ਰੋਗਰਾਮ ਰੱਖਿਆ ਹੈ। ਮਹਾਲਨੋਬਿਸ ਦੁਆਰਾ ਕੀਤੇ ਗਏ ਮਹੱਤਵਪੁਰਨ ਯੋਗਦਾਨ ਨੂੰ ਦੇਖਦਿਆਂ ਸਰਕਾਰ ਨੇ 2007 ਚ ਹਰ ਸਾਲ 29 ਜੂਨ ਨੂੰ ਅੰਕੜਾ ਦਿਵਸ ਦੇ ਰੂਪ ਚ ਮਨਾਉਣ ਦਾ ਐਲਾਨ ਕੀਤਾ ਸੀ। ਇਸ ਦਾ ਉਦੇਸ਼ ਲੋਕਾਂ ਨੂੰ ਸਮਾਜਿਕ ਤੇ ਆਰਥਿਕ ਯੋਜਨਾਵਾਂ ਅਤੇ ਨੀਤੀ ਨਿਰਮਾਣ ਚ ਅੰਕੜਿਆਂ ਦੇ ਮਹੱਤਵ ਬਾਰੇ ਜਾਗਰੂਕ ਕਰਨਾ ਹੈ। ਭਾਰਤੀ ਅੰਕੜਾ ਅਦਾਰੇ ਦੀ ਸਥਾਪਨਾ ਮਹਾਲਨੋਬਿਸ ਨੇ 1931 ਚ ਕੀਤੀ ਸੀ।

  • 1
    Share

LEAVE A REPLY