ਵ੍ਹੱਟਸਐਪ ਤੇ ਵਾਈਸ ਮਿਸਡਕਾਲ ਰਾਹੀਂ ਕੀਤਾ ਜਾ ਰਿਹਾ ਹੈ ਵਾਇਰਸ ਹਮਲਾ – ਕੰਪਨੀ ਵਲੋਂ ਚੇਤਾਵਨੀ ਜ਼ਾਰੀ, ਹੁਣੇ ਕਰੋ ਅੱਪਡੇਟ


 

Whats app

ਵ੍ਹੱਟਸਐਪ ਨੇ ਜਾਸੂਸੀ ਕਰਨ ਵਾਲੇ ਸਾਫਟਵੇਅਰ ਤੋਂ ਬਚਾਅ ਲਈ ਯੂਜ਼ਰਸ ਨੂੰ ਐਪ ਦਾ ਨਵਾ ਵਰਜਨ (2.19.139) ਨੂੰ ਅੱਪਡੇਟ ਕਰਨ ਦੀ ਸਲਾਹ ਦਿੱਤੀ ਹੈ। ਕੰਪਨੀ ਮੁਤਾਬਕ, ਵਾਈਸ ਮਿਸਡਕਾਲ ਰਾਹੀਂ ਸਮਾਰਟਫੋਨ ‘ਚ ਇੱਕ ਸਾਫਟਵੇਅਰ ਆਟੋਮੈਟਿਕ ਇੰਸਟਾਲ ਹੋ ਰਿਹਾ ਹੈ। ਇਸ ਨਾਲ ਫੋਨ ‘ਚ ਵਾਈਰਸ ਹਮਲੇ ਤੇ ਉਸ ਦੇ ਡੈਮੇਜ ਹੋਣ ਦਾ ਖ਼ਤਰਾ ਹੈ।

ਵ੍ਹੱਟਸਐਪ ਨੇ ਦੱਸਿਆ ਕਿ ਇਸ ਬਗ ਦੀ ਜਾਣਕਾਰੀ ਮਈ ਦੇ ਸ਼ੁਰੂਆਤ ‘ਚ ਮਿਲੀ ਸੀ। ਇਸ ਲਈ ਐਡਵਾਂਸਡ ਸਾਈਬਰ ਐਕਟ ਜ਼ਿੰਮੇਵਾਰ ਹੈ। ਇਸ ‘ਚ ਉਹ ਸਾਰੇ ਹਾਲਮਾਰਕ ਹਨ ਜੋ ਕਿਸੇ ਪ੍ਰਾਈਵੇਟ ਕੰਪਨੀ ‘ਚ ਹੁੰਦੇ ਹਨ। ਕੰਪਨੀ ਮੁਤਾਬਕ, ਇਸ ਸਾਫਟਵੇਅਰ ਰਾਹੀਂ ਫੋਨ ਨੂੰ ਹੈਕ ਕੀਤਾ ਜਾ ਸਕਦਾ ਹੈ। ਇਸ ਨਾਲ ਯੂਜ਼ਰਸ ਦੇ ਫੋਟੋ, ਕਾਨਟੈਕਟ, ਚੈਟ, ਕਾਲ ਡਿਟੇਲ ਤੇ ਬੈਂਕ ਸੰਬੰਧੀ ਜਾਣਕਾਰੀ ਦਾ ਚੋਰੀ ਹੋਣ ਦਾ ਖ਼ਤਰਾ ਹੈ।

ਡੇਟਾ ਚੋਰੀ ਨਾਲ ਵਾਈਸ ਭੇਜ ਕੇ ਡਿਵਾਈਸ ਨੂੰ ਕ੍ਰੈਸ਼ ਵੀ ਕੀਤਾ ਜਾ ਸਕਦਾ ਹੈ। ਸਾਪਈਵੇਅਰ ਦੇ ਚਾਰ ਟ੍ਰੋਜਨ ਹਨ। ਕੰਪਨੀ ਨੇ ਅਪਡੇਟ ਵਰਜਨ ‘ਚ ਨਵੇਂ ਇਮੋਜੀ ਜੋੜਨ ਨਾਲ 155 ਇਮੋਜੀ ਦੇ ਡਿਜ਼ਾਇਨ ‘ਚ ਬਦਲਾਅ ਵੀ ਕੀਤੇ ਹਨ। ਇਸ ‘ਚ ਯੂਜ਼ਰ ਦੀ ਮਰਜ਼ੀ ਨਾਲ ਗਰੱਪ ‘ਚ ਜੁੜਨ ਵਾਲਾ ਫੀਚਰ ਵੀ ਆ ਚੁੱਕਿਆ ਹੈ।


LEAVE A REPLY