ਲੁਧਿਆਣਾ ਦੇ ਜਵਾਹਰ ਨਗਰ ਵਿੱਚ ਲੱਗਾ ਵੋਟਰ ਜਾਗਰੂਕ ਕੈਂਪ, EVM ਅਤੇ VVPAT ਬਾਰੇ ਦਿਤੀ ਗਈ ਜਾਣਕਾਰੀ


ਲੁਧਿਆਣਾ – ਅਜ ਸੀਨੀਅਰ ਸੈਕੰਡਰੀ ਸਕੂਲ ਲੜਕੇ ਜਵਾਹਰ ਨਗਰ ਲੁਧਿਆਣਾ ਵਿੱਖੇ ਇੱਕ ਵੋਟਰ ਜਾਗਰੂਕ ਕੈਂਪ ਲਾਈਆ ਗਿਆ। ਇਹ ਕੈਂਪ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੇ ERO ਦੇ ਹੁਕਮਾਂ ਅਨੁਸਾਰ ਤੇ ਇਲੈਕਸ਼ਨ ਕਮੀਸ਼ਨ ਆਫ ਇੰਡੀਆ ਦੇ SVEEP program ਤਹਿਤ ਨੌਡਲ ਅਫ਼ਸਰ ਲਖਵਿੰਦਰ ਸਿੰਘ ਸੰਧੂ ਦੀ ਦੇਖ ਰੇਖ ਥੱਲੇ ਲਾਈਆ ਗਿਆ। ਇਸ ਕੈਂਪ ਵਿੱਚ ਵੋਟਰਾਂ ਨੂੰ EVM ਅਤੇ VVPAT ਬਾਰੇ ਵਿਸਥਾਰ ਵਿੱਚ ਦੱਸੀਆ ਗਿਆ| ਇਸ ਮੌਕੇ ਤੇ ਮੌਕ ਪੋਲ ਵੀ ਕਰਵਾਈਆ ਗਿਆ ।

ਸਕੂਲ ਦੇ 10+ 2 ਦੇ ਵਿਦਿਆਰਥੀਆਂ ਨੇ ਵੀ ਦਿਲਚਸਪੀ ਵਿਖਾਈ ਤੇ ਮੌਕ ਪੋਲ ਚ ਵੋਟ ਪਾ ਕੇ ਵੇਖੀ ਇਸ ਮੌਕੇ ਵੋਟਰਾੰ ਨੇ EVM ਅਤੇ VVPAT ਦੇ ਕੰਮ ਕਰਣ ਦੀ ਵਿੱਧੀ ਬਾਰੇ ਵਿਸਥਾਰ ਚ ਜਾਣਕਾਰੀ ਹਾਸਲ ਕੀਤੀ । ਇਸ ਮੌਕੇ ਤੇ ਇਲਾਕੇ ਦੇ ਸੁਪਰਵਾਈਜ਼ਰ ਸਰੂਪ ਸਿੰਘ ਤੇ ਸ਼੍ਰੀ ਸੁਖਵਿੰਦਰ ਲੀਲ ਜੀ ਵੀ ਆਪਣੀ BLOs ਦੀ ਟੀਮ ਨਾਲ ਹਾਜ਼ਰ ਸਨ। ਪ੍ਰਤਰਕਾਰਾ ਨਾਲ ਗਲਬਾਤ ਕਰਦਿਆਂ ਲਖਵਿੰਦਰ ਸਿੰਘ ਸੰਧੂ ਨੇ ਦੱਸਿਆ ਕੇ ਇਸ ਤਰ੍ਹਾਂ ਦੇ ਹੋਰ ਕੈਂਪ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਵੱਖ ਵੱਖ ਥਾਵਾ ਤੇ ਲਾਏ ਜਾਣਗੇ ਤਾ ਜੋ ਵੋਟਰਾਂ ਪੂਰੀ ਤਰ੍ਹਾਂ ਜਾਗਰੂਕ ਕੀਤਾ ਜਾ ਸਕੇ। ਸੰਧੂ ਨੇ ਸਕੂਲ ਦੀ ਪ੍ਰਿਸੀਪਲ ਤੇ ਬਾਕੀ ਸਟਾਫ਼ ਦਾ ਸਜੋਗ ਦੇਣ ਲਈ ਧਨਵਾਦ ਕੀਤਾ । ਅਗਲਾ ਕੈਂਪ 11.02.2019 ਨੂੰ ਹੈਬੋਵਾਲ ਵਿੱਖੇ ਸਵੇਰੇ 10 ਵੱਜੇ ਤੋ 12 ਵੱਜੇ ਤੱਕ ਲਾਇਆ ਜਾਵੇਗਾਂ।


LEAVE A REPLY