ਸੁਖਬੀਰ ਬਾਦਲ ਦੀ ਜਲ ਬੱਸ ਹੋਏਗੀ ਨਿਲਾਮ – ਸਿੱਧੂ


ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਬਹੁ ਚਰਚਿਤ ਜਲ ਬੱਸ ਨਿਲਾਮ ਹੋਣ ਜਾ ਰਹੀ ਹੈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਨੇ ਐਲਾਨ ਕੀਤਾ ਹੈ ਕਿ ਸੁਖਬੀਰ ਬਾਦਲ ਦੀ ਪਾਣੀ ਵਾਲੀ ਬੱਸ ਦੀ ਨਿਲਾਮੀ ਹੋਏਗੀ ਕਿਉਂਕਿ ਇਸ ਦਾ ਪੰਜਾਬ ਨੂੰ ਕੋਈ ਫਾਇਦਾ ਨਹੀਂ ਹੋਇਆ। ਗੋਆ ਜਾਂ ਕਿਸੇ ਹੋਰ ਥਾਂ ਜਾ ਕੇ ਬੱਸ ਦੀ ਨਿਲਾਮੀ ਕੀਤੀ ਜਾਏਗੀ।

ਸਿੱਧੂ ਨੇ ਕਿਹਾ ਕਿ 8 ਕਰੋੜ 62 ਲੱਖ ਖਰਚ ਕੀਤੇ ਤੇ ਕਮਾਏ ਸਿਰਫ 70 ਹਜ਼ਾਰ ਰੁਪਏ ਹਨ। ਉਨ੍ਹਾਂ ਇਲਜ਼ਾਮ ਲਾਇਆ ਕਿ ਸੁਖਬੀਰ ਨੇ ਸਾਰੇ ਕਾਨੂੰਨ ਛਿੱਕੇ ਟੰਗੇ ਸਨ। ਕੈਗ ਦੀ ਰਿਪੋਰਟ ਮੁਤਾਬਕ ਸੁਖਬੀਰ ਬਾਦਲ ਨੇ ਜੋ ਬੱਸ ਲਿਆਂਦੀ ਸੀ, ਉਸ ਲਈ ਕੋਈ ਫਿਜ਼ੀਬਿਲਟੀ ਰਿਪੋਰਟ ਤੱਕ ਨਹੀਂ ਬਣਾਈ ਗਈ। ਉਨ੍ਹਾਂ ਸਵਾਲ ਕੀਤਾ ਕਿ ਕੀ ਸੁਖਬੀਰ ਨੇ ਸੁੱਖ ਵਿੱਲਾ ਦੀ ਵੀ ਫਿਜ਼ੀਬਿਲਟੀ ਰਿਪੋਰਟ ਨਹੀਂ ਬਣਾਈ ਸੀ। ਸਿੱਧੂ ਨੇ ਕਿਹਾ ਕਿ ਸੁਖਬੀਰ ਬਾਦਲ ਆਪਣਾ ਬਿਜ਼ਨੈੱਸ ਲੋਕਾਂ ਦੇ ਪੈਸੇ ਨਾਲ ਚਲਾਉਂਦਾ ਹੈ। ਉਸ ਨੇ ਨਿਰਦਈ ਤਰੀਕੇ ਨਾਲ ਪੰਜਾਬ ਦਾ ਖ਼ਜ਼ਾਨਾ ਲੁੱਟਿਆ।


LEAVE A REPLY