ਪੰਜਾਬ ਸਮੇਤ ਪੂਰੇ ਉੱਤਰ ਭਾਰਤ ਵਿੱਚ ਸੀਤ ਲਹਿਰ ਨੇ ਫੜਿਆ ਜ਼ੋਰ, ਜਾਣੋਂ ਪੰਜਾਬ ਦੇ ਵਖ – ਵਖ ਸਹਿਰਾਂ ਦਾ ਤਾਪਮਾਨ


Cold Wave

ਪੰਜਾਬ ਸਮੇਤ ਪੂਰੇ ਉੱਤਰ ਭਾਰਤ ਵਿੱਚ ਸੀਤ ਲਹਿਰ ਨੇ ਜ਼ੋਰ ਫੜ ਲਿਆ ਹੈ ਤੇ ਦਿਨੋ-ਦਿਨ ਠੰਢ ਵਧਦੀ ਜਾ ਰਹੀ ਹੈ। ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਅੰਮ੍ਰਿਤਸਰ ਤੇ ਆਦਮਪੁਰ ਦੋਵੇਂ ਸਭ ਤੋਂ ਠੰਢੀਆਂ ਥਾਵਾਂ ਰਹੀਆਂ। ਦੋਵਾਂ ਸ਼ਹਿਰਾਂ ਦਾ ਘੱਟੋ-ਘੱਟ ਤਾਪਮਾਨ 0.4 ਡਿਗਰੀ ਸੈਂਟੀਗ੍ਰੇਡ ਦਰਜ ਕੀਤਾ ਗਿਆ ਹੈ।

ਅੰਮ੍ਰਿਤਸਰ ਵਿੱਚ ਇਹ ਇਸ ਰੁੱਤ ਦੀ ਸਭ ਤੋਂ ਠੰਢੀ ਰਾਤ ਵੀ ਰਹੀ, ਜਦ ਤਾਪਮਾਨ ਆਮ ਨਾਲੋਂ ਤਿੰਨ ਦਰਜੇ ਹੇਠਾਂ ਡਿੱਗ ਗਿਆ। ਇਨ੍ਹਾਂ ਤੋਂ ਇਲਾਵਾ ਪੰਜਾਬ ਵਿੱਚ ਲੁਧਿਆਣਾ (2.8 ਡਿਗਰੀ), ਪਠਾਨਕੋਟ (2.9 ਡਿਗਰੀ), ਹਲਵਾਰਾ (3 ਡਿਗਰੀ) ਤੇ ਗੁਰਦਾਸਪੁਰ ਦਾ ਤਾਪਮਾਨ (3.5 ਡਿਗਰੀ) ਕਾਫੀ ਘੱਟ ਰਿਹਾ। ਇਸੇ ਤਰ੍ਹਾਂ ਗੁਆਂਢੀ ਸੂਬੇ ਹਰਿਆਣਾ ਵਿੱਚ ਚਾਰ ਡਿਗਰੀ ਸੈਂਟੀਗ੍ਰੇਡ ਨਾਲ ਸਿਰਸਾ ਸਭ ਤੋਂ ਠੰਢੀ ਥਾਂ ਰਹੀ।

ਮੌਸਮ ਵਿਭਾਗ ਮੁਤਾਬਕ ਇਹ ਸੀਤ ਲਹਿਰ ਆਉਂਦੇ ਦਿਨਾਂ ਵਿੱਚ ਇਸੇ ਤਰ੍ਹਾਂ ਜਾਰੀ ਰਹੇਗੀ। ਵਧਦੀ ਠੰਢ ਦੇ ਨਾਲ ਪੂਰੇ ਪੰਜਾਬ ਵਿੱਚ ਧੁੰਦ ਵੀ ਪੈ ਸਕਦੀ ਹੈ ਤੇ ਦ੍ਰਿਸ਼ਟੀ ਘਟਣ ਦਾ ਖ਼ਦਸ਼ਾ ਵੀ ਰਹੇਗਾ। ਧੁੰਦ ਕਾਰਨ ਬੀਤੇ ਦਿਨੀਂ ਹਰਿਆਣਾ ਵਿੱਚ ਕਈ ਵਾਹਨ ਟਕਰਾਏ ਸਨ ਅਤੇ ਮੌਸਮ ਵਿਭਾਗ ਦੀ ਭਵਿੱਖਬਾਣੀ ਤੋਂ ਬਾਅਦ ਸੜਕਾਂ ‘ਤੇ ਜਾਂਦੇ ਹੋਏ ਬੇਹੱਦ ਧਿਆਨ ਨਾਲ ਡਰਾਇਵਿੰਗ ਕਰਨ ਦੀ ਲੋੜ ਹੈ।


LEAVE A REPLY