ਕਪਿਲ ਦੀ ਲਾੜੀ ਘਰ ਸ਼ੁਰੂ ਹੋਇਆਂ ਵਿਆਹ ਦੀਆਂ ਰਸਮਾਂ, ਗਿੰਨੀ ਨੇ ਪਾਈਆਂ ਲਾਲ-ਹਰੀਆਂ ਚੂੜੀਆਂ – ਵੇਖੋ ਤਸਵੀਰਾਂ


12 ਦਸੰਬਰ ਨੂੰ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਤੇ ਗਿੰਨੀ ਦਾ ਵਿਆਹ ਹੋਣ ਵਾਲਾ ਹੈ। ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਗਿੰਨੀ ਦੇ ਘਰ ਬੈਂਗਲ ਸੈਰੇਮਨੀ ਦੀ ਰਸਮ ਕੀਤੀ ਗਈ। ਇਸ ਮੌਕੇ ਉਸ ਨੇ ਲਾਲ ਰੰਗ ਦਾ ਸ਼ਾਨਦਾਰ ਲਾਚਾ ਪਾਇਆ ਹੋਇਆ ਸੀ।ਇਸ ਮੌਕੇ ਗਿੰਨੀ ਦੀਆਂ ਸਹੇਲੀਆਂ ਉਸ ਨੂੰ ਚੂੜੀਆਂ ਪਾਉਣ ਪੁੱਜੀਆਂ। ਇਸ ਰਸਮ ਵਿੱਚ ਲਾੜੀ ਦੀਆਂ ਸਹੇਲੀਆਂ ਉਸ ਨੂੰ ਲਾਲ ਹਰੀਆਂ ਚੂੜੀਆਂ ਪਾਉਂਦੀਆਂ ਹਨ।

ਇਸ ਪ੍ਰੋਗਰਾਮ ਮੌਕੇ ਗਿੰਨੀ ਦੇ ਘਰ ਪ੍ਰਾਹੁਣਿਆਂ ਨੇ ਰੌਣਕਾਂ ਲਾਈਆਂ ਹੋਈਆਂ ਹਨ।ਗਰਾਮ ਤੋਂ ਪਹਿਲਾਂ ਗਿੰਨੀ ਨੇ ਬਾਬਾ ਮੁਰਾਦਸ਼ਾਹ ਜਾ ਕੇ ਮੱਥਾ ਟੇਕ ਕੇ ਚੰਗੇ ਭਵਿੱਖ ਦੀ ਕਾਮਨਾ ਕੀਤੀ।ਗਿੰਨੀ ਤੇ ਕਪਿਲ ਦੇ ਵਿਆਹ ਦੀਆਂ ਤਿਆਰੀਆਂ ਪੂਰੇ ਜ਼ੋਰਾਂ ‘ਤੇ ਚੱਲ ਰਹੀਆਂ ਹਨ। ਕਪਿਲ ਸ਼ਰਮਾ ਤੇ ਗਿੰਨੀ ਦਾ ਵਿਆਹ 12 ਦਸੰਬਰ ਨੂੰ ਜਲੰਧਰ ਦੇ ਕਬਾਨਾ ਰਿਜ਼ੋਰਟ ਵਿੱਚ ਹੋਵੇਗਾ। 14 ਦਸੰਬਰ ਨੂੰ ਮੁੰਬਈ ਵਿਖੇ ਸ਼ਾਨਦਾਰ ਰਿਸੈਪਸ਼ਨ ਰੱਖੀ ਜਾਏਗੀ।

  • 1
    Share

LEAVE A REPLY