ਗੈਸ ਸਿਲੰਡਰ ਨੂੰ ਬਦਲਣ ਮੌਕੇ ਹੋਏ ਧਮਾਕੇ, ਔਰਤ ਦੀ ਮੌਤ 2 ਗੰਭੀਰ ਜ਼ਖ਼ਮੀ


ਘਰ ਵਿੱਚ ਗੈਸ ਸਿਲੰਡਰ ਨੂੰ ਬਦਲਣ ਮੌਕੇ ਹੋਏ ਧਮਾਕੇ ‘ਤੇ ਅੱਗ ਲੱਗਣ ਕਾਰਨ ਇਕ ਔਰਤ ਤਰਜੀਤ ਕੌਰ 65 ਦੀ ਮੌਤ ਹੋ ਗਈ, ਜਦਕਿ ਦੂਜੀ ਔਰਤ ਕੁਲਦੀਪ ਕੌਰ 38 ਪਤਨੀ ਹਰਮੀਤ ਸਿੰਘ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਈ। ਮ੍ਰਿਤਕਾ ਦਾ ਪਤੀ ਗੁਰਦੇਵ ਸਿੰਘ (ਸਾਬਕਾ ਫੌਜੀ) ਦੀਆਂ ਬਾਹਾਂ ਅੱਗ ਦੀ ਲਪੇਟ ‘ਚ ਆ ਗਈਆਂ। ਇਕੱਤਰ ਕੀਤੀ ਜਾਣਕਾਰੀ ਅਨੁਸਰ ਥਾਣਾ ਸੁਧਾਰ ਅਧੀਨ ਪੈਂਦੇ ਪਿੰਡ ਅੱਬੂਵਾਲ ਵਿਚ ਫੌਜ ਵਿਚੋਂ ਸੇਵਾਮੁਕਤ ਗੁਰਦੇਵ ਸਿੰਘ ਆਪਣੀ ਪਤਨੀ ਤਰਜੀਤ ਕੌਰ ਨਾਲ ਰਹਿੰਦਾ ਸੀ, ਜਦਕਿ ਉਨ੍ਹਾਂ ਦਾ ਲੜਕਾ ਅਲੱਗ ਰਹਿੰਦਾ ਹੈ। ਕੱਲ ਪਿੰਡ ਦੇ ਹੀ ਸਾਬਕਾ ਸਰਪੰਚ ਕਮਿੱਕਰ ਸਿੰਘ ਦੀ ਨੂੰਹ ਕੁਲਦੀਪ ਕੌਰ ਤਰਜੀਤ ਕੌਰ ਦੇ ਘਰ ਸਿਲੰਡਰ ਬਦਲੀ ਕਰਨ ਗਈ ਤਾਂ ਅਚਾਨਕ ਧਮਾਕਾ ਹੋਇਆ ਤੇ ਚਾਰੇ ਪਾਸੇ ਅੱਗ ਫੈਲ ਗਈ, ਜਿਸ ਕਾਰਨ ਮਕਾਨ ਦੇ ਗੇਟ ਤੇ ਹੋਰ ਸਾਮਾਨ ਬੁਰੀ ਤਰ੍ਹਾਂ ਟੁੱਟ ਗਿਆ ਤੇ ਹਫੜਾ-ਦਫੜੀ ਪੈਦਾ ਹੋ ਗਈ ਤੇ ਗੈਸ ਸਿਲੰਡਰ ਦਾ ‘ਫਟਣ’ ਤੋਂ ਬਚਾਅ ਹੋ ਜਾਣ ਕਰ ਕੇ ਆਂਢ-ਗੁਆਂਢ ਦਾ ਨੁਕਸਾਨ ਹੋਣੋਂ ਬਚ ਗਿਆ।  ਇਸ ਹਾਦਸੇ ‘ਚ ਤਰਜੀਤ ਕੌਰ, ਕੁਲਦੀਪ ਕੌਰ ਤੇ ਮ੍ਰਿਤਕਾ ਦਾ ਪਤੀ ਗੁਰਦੇਵ ਸਿੰਘ ਅੱਗ ਦੀ ਲਪੇਟ ‘ਚ ਆ ਗਏ। ਬੁਰੀ ਤਰ੍ਹਾਂ ਝੁਲਸੀ ਤਰਜੀਤ ਕੌਰ ਬੀਤੀ ਰਾਤ ਡੀ.ਐੱਮ.ਸੀ. ਹਸਪਤਾਲ ਲੁਧਿਆਣਾ ਵਿਖੇ ਜ਼ਖ਼ਮਾਂ ਦੀ ਤਾਬ ਨਾ ਸਹਿੰਦਿਆਂ ਦਮ ਤੋੜ ਗਈ, ਜਦਕਿ ਕੁਲਦੀਪ ਕੌਰ ਅਜੇ ਵੀ ਗੰਭੀਰ ਹਾਲਤ ਵਿਚ ਜ਼ੇਰੇ ਇਲਾਜ ਹੈ। ਜ਼ਖ਼ਮੀ ਗੁਰਦੇਵ ਸਿੰਘ ਲੁਧਿਆਣਾ ਦੇ ਹਸਪਤਾਲ ਵਿਖੇ ਹੀ ਜ਼ੇਰੇ ਇਲਾਜ ਹੈ।

  • 231
    Shares

LEAVE A REPLY