ਰੱਖਡ਼ੀ ਬੰਨ੍ਹ ਕੇ ਅਪਨੇ ਘਰ ਪਰਤ ਰਹੀ ਔਰਤ ਹੋਈ ਹਾਦਸੇ ਦਾ ਸ਼ਿਕਾਰ, ਪ੍ਰਾਈਵੇਟ ਬੱਸ ਹੇਠ ਆਉਣ ਕਾਰਨ ਹੋਈ ਮੌਤ


Woman Died

ਪਿੰਡ ਮਲਕ ਦੀ ਰਹਿਣ ਵਾਲੀ ਇਕ ਅੌਰਤ ਦੀ ਅੱਜ ਉਸ ਸਮੇਂ ਮੌਤ ਹੋ ਗਈ, ਜਦੋਂ ਉਹ ਆਪਣੇ ਭਰਾ ਦੇ ਰੱਖਡ਼ੀ ਬੰਨ੍ਹ ਕੇ ਪਰਤ ਰਹੀ ਸੀ ਕਿ ਅਚਾਨਕ ਮਲਕ ਚੌਕ ਚ ਪ੍ਰਾਈਵੇਟ ਬੱਸ ਨੇ ਦਰਡ਼ ਦਿੱਤਾ। ਬੱਸ ਵੱਲੋਂ ਕੁਚਲੇ ਜਾਣ ਕਰਕੇ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ। ਵੇਰਵਿਆਂ ਅਨੁਸਾਰ ਸੁਰਿੰਦਰ ਕੌਰ ਪਤਨੀ ਬਚਿੱਤਰ ਸਿੰਘ ਪਿੰਡ ਮਲਕ ਦੀ ਰਹਿਣ ਵਾਲੀ ਸੀ। ਉਹ ਲੁਧਿਆਣਾ ਰਹਿੰਦੇ ਆਪਣੇ ਭਰਾ ਦੇ ਰੱਖਡ਼ੀ ਬੰਨ੍ਹ ਕੇ ਮੁਡ਼ੀ ਸੀ। ਮਲਕ ਚੌਕ ਚੋਂ ਉਹ ਬੱਸ ਚੋਂ ਉਤਰ ਕੇ ਇਕ ਪਾਸੇ ਜਾ ਰਹੀ ਸੀ ਕਿ ਅਚਾਨਕ ਇਕ ਪ੍ਰਾਈਵੇਸ ਦੀ ਲਪੇਟ ਚ ਆ ਗਈ ਤੇ ਉਸ ਦੀ ਟਾਇਰਾਂ ਹੇਠ ਦਰਡ਼ੇ ਜਾਣ ਕਰਕੇ ਮੌਕੇ ਤੇ ਮੌਤ ਹੋ ਗਈ। ਬੱਸ ਅੱਡਾ ਪੁਲਸ ਚੌਕੀ ਇੰਚਾਰਜ ਤਰਸੇਮ ਲਾਲ ਨੇ ਦੱਸਿਆ ਕਿ ਕਰਤਾਰ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ, ਜਦਕਿ ਲੁਧਿਆਣਾ ਜਗਰਾਓਂ ਵਿਚਕਾਰ ਚੱਲਦੀ ਬੱਸ ਨੂੰ ਪੁਲਸ ਨੇ ਕਬਜ਼ੇ ’ਚ ਲੈ ਲਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਲੋਕਾਂ ਦੀ ਮੱਦਦ ਨਾਲ ਅੌਰਤ ਦੀ ਲਾਸ਼ ਨੂੰ ਕਬਜ਼ੇ ਚ ਲੈ ਕੇ ਸਿਵਲ ਹਸਪਤਾਲ ਪਹੁੰਚਾਇਆ।

  • 719
    Shares

LEAVE A REPLY