ਸਾਫਟ ਡ੍ਰਿੰਕ ਖੋਲ੍ਹਦੇ ਹੀ ਹੋਏ ਧਮਾਕੇ ਕਾਰਨ ਅੌਰਤ ਦੀ ਨੁਕਸਾਨੀ ਜੀਭ, ਕਰਵਾਉਣਾ ਪਿਆ ਆਪ੍ਰੇਸ਼ਨ


Woman injured in soft bottle drink explosion in Ludhiana

ਵਾਰਡ ਨੰ. 38 ਚ ਨਿਗਮ ਚੋਣਾਂ ਚ ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣ ਲਡ਼ ਚੁੱਕੇ ਜਗਮੀਤ ਸਿੰਘ ਨੋਨੀ ਦੀ ਪਤਨੀ ਗੁਰਮੀਤ ਕੌਰ, ਦੀ ਸੋਫਟ ਡ੍ਰੰਕ ਦੀ ਬੋਤਲ ਖੋਲ੍ਹਦਿਆਂ ਜੀਭ ਨੁਕਸਾਨੀ ਗਈ, ਹਸਪਤਾਲ ਚ ਇਲਾਜ ਅਧੀਨ ਹੈ ਤੇ ਉਸ ਦੀ ਜੀਭ ਦਾ ਅਾਪ੍ਰੇਸ਼ਨ ਕਰ ਕੇ ਡਾਕਟਰਾਂ ਨੂੰ 7 ਟਾਂਕੇ ਲਾਉਣੇ ਪਏ। ਨੋਨੀ ਨੇ ਦੱਸਿਆ ਕਿ ਉਹ ਜਦੋਂ ਅਾਪਣੀ ਪਤਨੀ ਨੂੰ ਸਹੁਰੇ ਘਰੋਂ ਲੈਣ ਗਿਆ ਤਾਂ ਉਸਦੀ ਪਤਨੀ ਉਸ ਲਈ ਸਾਫਟ ਡ੍ਰੰਕ ਖੋਲ੍ਹਣ ਲੱਗੀ ਤਾਂ ਅਚਾਨਕ ਜ਼ੋਰਦਾਰ ਧਮਾਕਾ ਹੋਇਆ ਤੇ ਸੋਫਟ ਡ੍ਰੰਕ ਪੂਰੇ ਪ੍ਰੈਸ਼ਰ ਨਾਲ ਨਿਕਲ ਕੇ ਉਸ ਦੇ ਮੂੰਹ ਚ ਚਲੀ ਗਈ ਅਤੇ ਨਤੀਜੇ ਵਜੋਂ ਉਸ ਦੀ ਜੀਭ ਉੱਪਰ ਵੱਡੇ-ਵੱਡੇ ਜ਼ਖਮ ਹੋ ਗਏ, ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਉਸ ਦੀ ਜੀਭ ਤੇ 7 ਟਾਂਕੇ ਲਾ ਕੇ ਉਸ ਦਾ ਅਾਪ੍ਰੇਸ਼ਨ ਕੀਤਾ।

ਉਸ ਨੇ ਦੱਸਿਆ ਕਿ ਉਸ ਨੇ ਇਸ ਦੀ ਸੂਚਨਾ ਸਬੰਧਤ ਥਾਣੇ ਨੂੰ ਦੇ ਦਿੱਤੀ ਹੈ ਅਤੇ ਅਜੇ ਉਸ ਦੀ ਪਤਨੀ ਬਿਆਨ ਦੇਣ ਯੋਗ ਨਾ ਹੋਣ ਕਰ ਕੇ ਪੁਲਸ ਕਾਰਵਾਈ ਸ਼ੁਰੂ ਨਹੀਂ ਹੋਈ। ਉਸ ਨੇ ਕਿਹਾ ਕਿ ਉਹ ਕੰਪਨੀ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦੇ ਹੱਕ ਚ ਹਨ ਤਾਂ ਕਿ ਭਵਿੱਖ ਚ ਕਿਸੇ ਹੋਰ ਨੂੰ ਅਜਿਹਾ ਦੁੱਖ ਨਾ ਸਹਿਣਾ ਪਵੇ।


LEAVE A REPLY