ਔਰਤਾਂ ਨੇ ਔਰਤਾਂ ਨੂੰ ਰੱਖੜੀ ਬੰਨ੍ਹ ਕੇ ਤੋਰੀ ਨਵੀਂ ਰਿਵਾਇਤ


ਸ਼੍ਰੋਮਣੀ ਅਕਾਲੀ ਦਲ ਦੇ ਮਹਿਲਾ ਵਿੰਗ ਦੀਆ ਮਹਿਲਾਵਾਂ ਨੇ ਭਰਾਵਾਂ ਦੇ ਰੱਖੜੀ ਬੰਨ੍ਹਣ ਦੀ ਧਾਰਨਾ ਨੂੰ ਨਵੇਕਲੀ ਸੇਧ ਦਿੰਦਿਆਂ ਭੈਣਾਂ ਦੀ ਰੱਖੜੀ ਮਨਾਈ। ਇਸ ਦੌਰਾਨ ਔਰਤਾਂ ਨੇ ਔਰਤਾਂ ਦੇ ਰੱਖੜੀ ਬੰਨ੍ਹੀ। ਉਨ੍ਹਾਂ ਦਾ ਮੰਨਣਾ ਹੈ ਕੇ ਅੱਜ ਦੇ ਸਮਾਜ ਵਿੱਚ ਔਰਤਾਂ ਦਾ ਸ਼ੋਸ਼ਣ ਹੋ ਰਿਹਾ ਹੈ ਤੇ ਉਨ੍ਹਾਂ ਪ੍ਰਤੀ ਜ਼ੁਰਮ ਦਾ ਗ੍ਰਾਫ ਵਧ ਰਿਹਾ ਹੈ। ਜੇਕਰ ਇਸ ਸਮੇ ’ਚ ਔਰਤ ਹੀ ਔਰਤ ਦੇ ਹੱਕ ’ਚ ਖੜ੍ਹੀ ਹੋ ਕੇ ਉਸ ਦੀ ਰੱਖਿਆ ਲਈ ਅੱਗੇ ਆ ਜਾਵੇ ਤਾਂ ਯਕੀਨਨ ਔਰਤਾਂ ਪ੍ਰਤੀ ਜੁਰਮ ਕਾਫੀ ਹੱਦ ਤਕ ਘਟ ਸਕਦਾ ਹੈ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਕੁਲਤਾਰ ਸਿੰਘ ਬਰਾੜ ਵੱਲੋਂ ਵੀ ਮਹਿਲਾਵਾਂ ਤੋਂ ਰੱਖੜੀ ਬੰਨ੍ਹਵਾਈ ਤੇ ਉਨ੍ਹਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ। ਇਸ ਉਪਰਾਲੇ ਦੀ ਸ਼ੁਰੂਆਤ ਕਰਨ ਵਾਲੀ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਤੇ ਸਮਾਜ ਸੇਵਿਕਾ ਮਨਜੀਤ ਕੌਰ ਨੰਗਲ ਨੇ ਦੱਸਿਆ ਕਿ ਹਮੇਸ਼ਾ ਕਿਹਾ ਜਾਂਦਾ ਰਿਹਾ ਕਿ ਔਰਤ ਹੀ ਔਰਤ ਦੀ ਦੁਸ਼ਮਣ ਹੈ ਪਰ ਉਹ ਇਸ ਧਾਰਨਾ ਨੂੰ ਖਤਮ ਕਰਨ ਦੀ ਕੋਸ਼ਿਸ ਕਰ ਰਹੀਆਂ ਹਨ।


ਅੱਜ ਦੇ ਸਮਾਜ ਵਿੱਚ ਔਰਤਾਂ ਨਾਲ ਜੋ ਵਧੀਕੀਆਂ ਹੋ ਰਹੀਆਂ ਹਨ, ਉਨ੍ਹਾਂ ਨੂੰ ਰੋਕਣ ਦਾ ਇੱਕੋ ਇੱਕ ਜ਼ਰੀਆ ਹੈ ਕਿ ਔਰਤ ਹੀ ਔਰਤ ਦੇ ਹੱਕ ਵਿੱਚ ਖੜ੍ਹੀ ਹੋਵੇ ਤੇ ਉਸ ਦੀ ਸੁਰੱਖਿਆ ਲਈ ਅੱਗੇ ਆਵੇ, ਕਿਉਕਿ ਔਰਤ ਹੀ ਦੂਜੀ ਔਰਤ ਨੂੰ ਚੰਗੀ ਤਰ੍ਹਾਂ ਸਮਝ ਸਕਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਇਸ ਨਵੇਕਲੀ ਪਹਿਲ ਰਾਹੀਂ ਸਮਾਜ ਦੀਆਂ ਔਰਤਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ।


ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਕੁਲਤਾਰ ਸਿੰਘ ਬਰਾੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਮੇਸ਼ਾ ਇਹੀ ਸੋਚ ਰਹੀ ਹੈ ਕਿ ਔਰਤਾਂ ਨੂੰ ਹਮੇਸ਼ਾ ਮਰਦਾਂ ਦੇ ਬਰਾਬਰ ਹੱਕ ਦਿੱਤੇ ਜਾਣ। ਇਸੇ ਕਾਰਨ ਸ਼੍ਰੋਮਣੀ ਅਕਾਲੀ ਦਲ ਦਾ ਮਹਿਲਾ ਵਿੰਗ ਬਣਾਇਆ ਗਿਆ ਤਾਂ ਜੋ ਮਹਿਲਾਵਾਂ ਵੀ ਸਮਾਜ ਦੀ ਉਸਾਰੀ ਵਿੱਚ ਆਪਣਾ ਯੋਗਦਾਨ ਦੇ ਸਕਣ। ਉਨ੍ਹਾਂ ਕਿਹਾ ਕਿ ਜੋ ਮਹਿਲਾ ਵਿੰਗ ਦੀਆਂ ਔਰਤਾਂ ਵੱਲੋਂ ਇਹ ਪਹਿਲ ਕਦਮੀ ਕੀਤੀ ਗਈ ਹੈ, ਉਸ ਲਈ ਉਹ ਵਧਾਈ ਦੀਆਂ ਪਾਤਰ ਹਨ।

  • 7
    Shares

LEAVE A REPLY