ਗੁਰੂ ਨਾਨਕ ਦੇਵ ਭਵਨ ਵਿਖੇ 2 ਦਿਨਾ ਯੂਥ ਕਨਕਲੇਵ ਦੇ ਪਹਿਲੇ ਦਿਨ ਨੌਜਵਾਨਾਂ ਵਲੋਂ ਦੇਸ਼ ਦੇ ਕਈ ਨਾਮੀ ਨੌਜਵਾਨ ਆਗੂਆਂ ਨਾਲ ਵਿਚਾਰ-ਵਟਾਂਦਰਾ


ਲੁਧਿਆਣਾ – ਸਥਾਨਕ ਗੁਰੂ ਨਾਨਕ ਦੇਵ ਭਵਨ ਵਿਖੇ ‘ਸਪੀਕਿੰਗ ਮਾਇੰਡ’ ਵਲੋਂ ਦੋ ਦਿਨਾ ਯੂਥ ਕਨਕਲੇਵ ਕਰਵਾਈ ਜਾ ਰਹੀ ਹੈ, ਜਿਸ ਦੇ ਪਹਿਲੇ ਦਿਨ ਵੱਡੀ ਗਿਣਤੀ ਚ ਹਾਜ਼ਰ ਨੌਜਵਾਨਾਂ ਨੇ ਕਨੱਈਆ ਕੁਮਾਰ, ਪੀਸ ਕਾਰਕੁੰਨ ਗੁਰਮਿਹਰ ਕੌਰ, ਅਭਿਨੇਤਰੀ ਸ਼੍ਰੀਆ ਮਹਿਤਾ, ਜਸਮੀਤ ਭਾਟੀਆ, ਕੌਾਸਲਰ ਮਮਤਾ ਆਸ਼ੂ ਦੇ ਨਾਲ ਵਿਚਾਰ-ਵਟਾਂਦਰਾ ਕੀਤਾ| ਆਪਣੇ ਸੰਬੋਧਨ ‘ਚ ਵਿਦਿਆਰਥੀ ਆਗੂ ਕਨੱਈਆ ਕੁਮਾਰ ਨੇ ਕਿਹਾ ਕਿ ਦੇਸ਼ ਅੰਦਰ ਸਰਕਾਰ ਤੇ ਸਿਸਟਮ ਦੇ ਖਿਲਾਫ ਬੋਲਣ ਵਾਲੇ ਲੋਕਾਂ ਨੂੰ ਦੇਸ਼ ਵਿਰੋਧੀ ਆਖ ਕੇ ਉਨ੍ਹਾਂ ‘ਤੇ ਦੇਸ਼ ਧੋ੍ਰਹੀ ਹੋਣ ਦੀ ਮੋਹਰ ਲਗਾਉਣ ਦਾ ਜੋ ਰੁਝਾਨ ਚੱਲਿਆ ਹੈ, ਉਹ ਦੇਸ਼ ਦੀ ਨੌਜਵਾਨ ਪੀੜ੍ਹੀ ਖਾਸਕਰ ਸਿਸਟਮ ਦੇ ਖਿਲਾਫ ਬੋਲਣ ਵਾਲਿਆਂ ਲਈ ਖ਼ਤਰਨਾਕ ਹੈ |

ਦੋ ਦਿਨਾ ਸਮਾਗਮ ਦਾ ਉਦਘਾਟਨ ਕਰਨ ਤੋਂ ਬਾਅਦ ਆਪਣੇ ਸੰਬੋਧਨ ‘ਚ ਨਗਰ ਨਿਗਮ ਲੁਧਿਆਣਾ ਦੀ ਕੌਾਸਲਰ ਮਮਤਾ ਆਸ਼ੂ ਪਤਨੀ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਨੌਜਵਾਨ ਸਿਸਟਮ ਵਿਚਲੇ ਭਿ੍ਸ਼ਟਾਚਾਰ ਤੇ ਗਲਤ ਕੰਮਾਂ ਦੀ ਸ਼ਿਕਾਇਤ ਕਰਨ ਦੀ ਬਜਾਏ ਸਿਸਟਮ ਦਾ ਹਿੱਸਾ ਬਣ ਕੇ ਸਮਾਜ ‘ਚ ਸੁਧਾਰ ਕਰਨ ਲਈ ਅੱਗੇ ਆਉਣ | ਇਨੀਸ਼ੀਏਟਰਸ ਆਫ਼ ਚੇਂਜ ਸੰਸਥਾ ਦੇ ਮੁੱਖ ਪ੍ਰਬੰਧਕ ਤੇ ਸੰਸਥਾ ਦੇ ਸੰਸਥਾਪਕ ਗੌਰਵਦੀਪ ਸਿੰਘ ਨੇ ਕਿਹਾ ਕਿ ਲੁਧਿਆਣਾ ‘ਚ ਦੋ ਦਿਨਾ ਯੂਥ ਕਨਕਲੇਵ ਕਰਵਾਉਣ ਦਾ ਮਕਸਦ ਨੌਜਵਾਨਾਂ ਨੂੰ ਇਕ ਮੰਚ ਪ੍ਰਦਾਨ ਕਰਨਾ ਹੈ |

ਸਮਾਗਮ ਦੇ ਪਹਿਲੇ ਸੈਸ਼ਨ ‘ਚ ‘ਆਨ ਲਾਈਨ ਕ੍ਰਿਏਟਿਵ ਸਨਅਤ’ ਅਤੇ ਇਸ ਦੇ ਭਵਿੱਖ ‘ਚ ਅਭਿਨੇਤਰੀ ਮਿਸ ਸ਼੍ਰੀਆ ਮਹਿਤਾ, ਜਸਮੀਤ ਸਿੰਘ ਭਾਟੀਆ (ਜੈਜੀ ‘ਤੇ ਮਜ਼ਾਕੀਆ ਯੂਟਿਊਬਰ) ਅਤੇ ਸਕਰੀਨ ਪੱਤੀ ਦੇ ਲੇਖਕ ਸ਼ਿਵਾਂਕਿਤ ਪਰਹਾਰ ਨੇ ਨੌਜਵਾਨਾਂ ਨੂੰ ਆਪਣੇ ਬਾਰੇ ਜਾਣੂੰ ਕਰਵਾਉਂਦਿਆਂ ਵੱਖ-ਵੱਖ ਮੁੱਦਿਆਂ ‘ਤੇ ਗੱਲਬਾਤ ਕਰਕੇ ਨੌਜਵਾਨਾਂ ਦਾ ਦਿਮਾਗ ਖੋਲ੍ਹ੍ਹਣ ਵਾਲੀਆਂ ਗੱਲਾਂ ਕੀਤੀਆਂ | ਦੂਸਰੇ ਸੈਸ਼ਨ ‘ਯੂਥ ਲੀਡਰਸ਼ਿਪ ਐਾਡ ਨੈਸ਼ਨਲ ਬਿਲਡਿੰਗ’ ਵਿਸ਼ੇ ‘ਤੇ ਗੱਲਬਾਤ ਲਈ ਨੌਜਵਾਨ ਆਗੂ ਗੁਰਮਿਹਰ ਕੌਰ (ਲੇਖਕ ਸਮਾਲ ਐਕਟ ਆਫ਼ ਫ਼੍ਰੀਡਮ), ਗੌਤਮ ਸੇਠ (ਇੰਚਾਰਜ ਆਲ ਇੰਡੀਆ ਪ੍ਰੋਫ਼ੈਸ਼ਨਲ ਕਾਂਗਰਸ) ਅਤੇ ਪ੍ਰਦੀਪ ਭੰਡਾਰੀ (ਬਾਨੀ ਜਨ ਕੀ ਬਾਤ) ਨੇ ਨੌਜਵਾਨਾਂ ਨੂੰ ਦੇਸ਼ ਦੇ ਭਵਿੱਖ ਦੇ ਆਗੂ ਬਣਨ ਦੇ ਗੁਰ ਦੱਸੇ | ਤੀਸਰੇ ਸੈਸ਼ਨ ‘ਰਾਸ਼ਟਰਵਾਦ ਤੇ ਵਿਚਾਰਾਂ ਦੀ ਆਜ਼ਾਦੀ’ ਵਿਸ਼ੇ ‘ਤੇ ਗੱਲਬਾਤ ਕੀਤੀ ਗਈ |


LEAVE A REPLY