Tik Tok ਤੇ ਵੀਡੀਓ ਬਣਾਉਂਦਿਆਂ ਹੋਇਆ ਕਤਲ, ਪੁਲਿਸ ਵਲੋਂ 3 ਗ੍ਰਿਫ਼ਤਾਰ


 

gun-shooting

ਰਾਜਧਾਨੀ ਦਿੱਲੀ ਚ 19 ਸਾਲਾ ਦੇ ਇੱਕ ਨੌਜਵਾਨ ਦੀ ਉਸ ਦੇ ਦੋਸਤ ਨੇ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ। ਇਹ ਘਟਨਾ ਉਸ ਸਮੇਂ ਹੋਈ ਜਦੋਂ ਉਹ ਪਿਸਤੌਲ ਨਾਲ ਮੋਬਾਇਲ ਐਪ ਟਿੱਕ ਟੌਕ ਤੇ ਵੀਡੀਓ ਬਣਾ ਰਿਹਾ ਸੀ। ਪੁਲਿਸ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।

ਪੁਲਿਸ ਨੇ ਦੱਸਿਆ ਕਿ ਬੀਤੀ ਰਾਤ ਸਲਮਾਨ ਆਪਣੇ ਦੋਸਤਾਂ ਸੋਹੇਲ ਤੇ ਆਮਿਰ ਦੇ ਨਾਲ ਕਾਰ ਤੇ ਇੰਡੀਆ ਗੇਟ ਗਿਆ ਸੀ। ਵਾਪਸੀ ਸਮੇਂ ਸਲਮਾਨ ਸਾਈਡ ਚ ਬੈਠਾ ਸੀ ਸੋਹੇਲ ਦੇ ਦੇਸੀ ਪਿਸਤੌਲ ਕੱਢੀ ਅਤੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਜਿਸ ਚ ਉਸ ਨੇ ਸਲਾਮਨ ਤੇ ਨਿਸ਼ਾਨਾ ਸਾਧਿਆ ਪਰ ਅਚਾਨਕ ਪਿਸਤੌਲ ਚੋਂ ਗੋਲ਼4 ਚਲ ਗਈ ਜੋ ਸਲਮਾਨ ਦੀ ਖੱਬੀ ਗੱਲ੍ਹ ਤੇ ਵੱਜੀ।

ਇਸ ਤੋਂ ਬਾਅਦ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਮਦਦ ਨਾਲ ਸਲਮਾਨ ਨੂੰ ਐਲਐਨਜੇਪੀ ਹਸਪਤਾਲ ਲੈ ਜਾਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਬਾਰਾਖੰਭਾ ਰੋਡ ਪੁਲਿਸ ਨੇ ਆਰਮਸ ਐਕਟ ਅਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਇਸ ਕੇਸ ਚ ਪੁਲਿਸ ਨੇ ਆਮਿਰ, ਸੋਹੇਲ ਸਮੇਤ ਇੱਕ ਹੋਰ ਵਿਅਕਤੀ ਸ਼ਰੀਫ ਨੂੰ ਗ੍ਰਿਫ਼ਤਾਰ ਕੀਤਾ ਹੈ।


LEAVE A REPLY