ਪਾਕਿਸਤਾਨ ਵਿੱਚ ਸਿੱਖ ਪਰਿਵਾਰ ਨੂੰ ਜ਼ਬਰੀ ਘਰੋਂ ਕੱਢਿਆ


ਪਾਕਿਸਤਾਨ ‘ਚ ਸਿੱਖਾਂ ਤੇ ਹੁੰਦੇ ਅੱਤਿਆਚਾਰਾਂ ਦੇ ਤਹਿਤ ਅੱਜ ਇੱਕ ਸਿੱਖ ਪਰਿਵਾਰ ਨੂੰ ਜ਼ਬਰੀ ਘਰੋਂ ਕੱਢ ਕੇ ਉਨ੍ਹਾਂ ਦਾ ਘਰ ਸੀਲ ਕਰ ਦਿੱਤਾ ਗਿਆ। ਦੂਜੇ ਪਾਸੇ ਪਾਕਿਸਤਾਨ ‘ਚ ਪਹਿਲੇ ਸਿੱਖ ਪੁਲਿਸ ਅਫਸਰ ਗੁਲਾਬ ਸਿੰਘ ਨੇ ਦਾਅਵਾ ਕੀਤਾ ਕਿ ਉਸ ਕੋਲ ਕੋਰਟ ਦੇ ਸਟੇਅ ਹੋਣ ਦੇ ਬਾਵਜੂਦ ਉਸਨੂੰ ਤੇ ਉਸਦੇ ਪਰਿਵਾਰ ਨੂੰ ਜ਼ਬਰੀ ਘਰੋਂ ਕੱਢਿਆ ਗਿਆ ਹੈ। ਗੁਲਾਬ ਸਿੰਘ ਮੁਤਾਬਕ ਉਸ ਨਾਲ ਬਹੁਤ ਹੀ ਬੁਰਾ ਵਤੀਰਾ ਕੀਤਾ ਗਿਆ। ਉਸਨੇ ਦੱਸਿਆ ਕਿ ਉਸ ਦੀ ਪੱਗ ਉਤਾਰ ਕੇ ਵੀ ਉਸਨੂੰ ਬੇਇੱਜ਼ਤ ਕੀਤਾ ਗਿਆ।

ਪ੍ਰਾਪਤ ਜਾਣਕਾਰੀ ਮੁਤਾਬਕ ਪੁਲਿਸ ਅਫਸਰ ਗੁਲਾਬ ਸਿੰਘ ਦੇ ਪਰਿਵਾਰ ਖਿਲਾਫ ਇਹ ਕਾਰਵਾਈ ਪਾਕਿਸਤਾਨ ਦੇ ਓਕਾਫ ਬੋਰਡ ਦੇ ਕਹਿਣ ‘ਤੇ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਸਿੱਖ ਪੁਲਿਸ ਅਫਸਰ ਦੇ ਬੱਚਿਆਂ ਨੂੰ ਕੇਸਾਂ ਤੋਂ ਧੂਹ ਕੇ ਘਰੋਂ ਬਾਹਰ ਕੱਢਿਆ ਗਿਆ। ਜ਼ਿਕਰਯੋਗ ਹੈ ਕਿ ਗੁਲਾਬ ਸਿੰਘ ਦਾ ਪਰਿਵਾਰ ਪਾਕਿਸਤਾਨ ‘ਚ ਲਾਹੌਰ ਦੇ ਬਾਹਰਵਾਰ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਗੁਰਦੁਆਰਾ ਡੇਰਾ ਚਾਹਲ ਦੀ ਪਿਛਲੇ ਲੰਮੇ ਸਮੇਂ ਤੋਂ ਸਾਂਭ ਸੰਭਾਲ ਕਰ ਰਿਹਾ ਸੀ।


LEAVE A REPLY