ਬੱਦੋਵਾਲ ਨੇਡ਼ੇ ਸਡ਼ਕ ਪਾਰ ਕਰ ਰਹੀ ਅੌਰਤ ਨੂੰ ਕਾਰ ਨੇ ਕੁਚਲਿਆ, ਮੌਤ


ਲੁਧਿਆਣਾ – ਲੁਧਿਆਣਾ-ਫਿਰੋਜ਼ਪੁਰ ਨੈਸ਼ਨਲ ਹਾਈਵੇ ’ਤੇ ਬੱਦੋਵਾਲ ਨੇਡ਼ੇ ਇਕ ਅੌਰਤ ਨੂੰ ਤੇਜ਼ ਰਫਤਾਰ ਕਾਰ ਨੇ ਆਪਣੀ ਲਪੇਟ ’ਚ ਲੈ ਲਿਆ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ।ਜਾਣਕਾਰੀ ਮੁਤਾਬਕ ਮ੍ਰਿਤਕਾ ਬਲਵਿੰਦਰ ਕੌਰ ਪਤਨੀ ਅਮਨਦੀਪ ਸਿੰਘ (40) ਵਾਸੀ ਪਿੰਡ ਬੱਦੋਵਾਲ ਜੋ ਕਿ ਲੁਧਿਆਣਾ ਇੰਸਟੀਚਿਊਟ ’ਚ ਸਰਵਿਸ ਕਰਦੀ ਹੈ, ਛੁੱਟੀ ਤੋਂ ਬਾਅਦ ਟੈਂਪੂ ਤੋਂ ਬੱਦੋਵਾਲ ਜੀ. ਟੀ. ਰੋਡ ’ਤੇ ਉਤਰੀ।  ਰਾਤ 8 ਵਜੇ ਮੁੱਲਾਂਪੁਰ ਵੱਲੋਂ ਆ ਰਹੀ  ਇਕ ਤੇਜ਼ ਰਫਤਾਰ ਕਾਰ ਨੇ ਉਸ ਨੂੰ ਸਡ਼ਕ ਪਾਰ ਕਰਦਿਆਂ ਆਪਣੀ ਲਪੇਟ ’ਚ ਲੈ ਲਿਆ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾ ਆਪਣੇ ਪਿੱਛੇ 8 ਸਾਲ ਦਾ ਬੇਟਾ ਤੇ 12 ਸਾਲ ਦੀ ਬੇਟੀ ਛੱਡ ਗਈ ਹੈ। ਥਾਣਾ ਦਾਖਾ ਦੇ ਏ. ਐੱਸ. ਆਈ. ਗੁਰਦੀਪ ਸਿੰਘ ਨੇ ਮ੍ਰਿਤਕਾ ਦੇ ਪਤੀ ਅਮਨਦੀਪ ਸਿੰਘ ਦੇ ਬਿਆਨਾਂ ’ਤੇ ਕਾਰ ਚਾਲਕ ਵਿਰੁੱਧ ਧਾਰਾ 279, 304-ਏ  ਤਹਿਤ ਪਰਚਾ ਦਰਜ ਕਰ ਕੇ ਕਾਰ ਕਬਜ਼ੇ ’ਚ ਲੈ ਲਈ ਹੈ ਤੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ।


LEAVE A REPLY