ਨਕਲੀ ਪਾਸਪੋਰਟ ਅਤੇ ਵੀਜ਼ਾ ਲੈ ਕੇ ਵਿਦੇਸ਼ ਗਏ ਭਾਰਤੀ ਨੌਜਵਾਨ ਦਾ 15 ਸਾਲ ਬਾਅਦ ਖੁੱਲ੍ਹਿਆ ਰਾਜ਼


 

fake-passport-and-visa

ਕਰੀਬ 15 ਸਾਲ ਪਹਿਲਾਂ ਫਰਜ਼ੀ ਪਾਸਪੋਰਟ ਤੇ ਵੀਜ਼ਾ ਦੀ ਮਦਦ ਨਾਲ ਵਿਦੇਸ਼ ਗਏ ਵਿਅਕਤੀ ਦਾ ਭੇਦ ਹੁਣ ਸਪੇਨ ਚ ਖੁੱਲ੍ਹ ਗਿਆ। ਫਰਜ਼ੀਵਾੜੇ ਦਾ ਪਤਾ ਲੱਗਦੇ ਹੀ ਹਰਿਆਣਾ ਦੇ ਕੁਰੂਕਸ਼ੇਤਰ ਦੇ ਇਸ ਨੌਜਵਾਨ ਨੂੰ ਭਾਰਤ ਡਿਪੋਰਟ ਕਰ ਦਿੱਤਾ ਗਿਆ। ਇਸ ਤੋਂ ਬਾਅਦ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੇ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

ਨੌਜਵਾਨ ਨੇ ਪੁੱਛਗਿੱਛ ਦੌਰਾਨ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਨਹੀਂ ਪਤਾ ਕਿ ਪਾਸਪੋਰਟ ਉਤੇ ਵੀਜ਼ਾ ਕਿਵੇਂ ਤੇ ਕਿੱਥੇ ਬਣਵਾਇਆ ਸੀ। ਅਸਲ ਚ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਮੁਲਜ਼ਮ ਦੀ ਪਛਾਣ ਦਲਬੀਰ ਸਿੰਘ 34 ਸਾਲ ਵਜੋਂ ਹੋਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪੁਲਿਸ ਮੁਤਾਬਕ 2004 ਚ ਦਲਬੀਰ ਦੇ ਪਿਤਾ ਬ੍ਰਹ ਸਿੰਘ ਨੇ ਉਸ ਦਾ ਫਰਜ਼ੀ ਪਾਸਪੋਰਟ ਤੇ ਵੀਜ਼ਾ ਲਵਾ ਕੇ ਨੌਕਰੀ ਲਈ ਉਸ ਨੂੰ ਪੈਰਿਸ ਭੇਜਿਆ ਸੀ। ਜਿੱਥੇ ਪਹੁੰਚਣ ਤੋਂ ਬਾਅਦ ਉਸ ਨੇ ਆਪਣਾ ਪਾਸਪੋਰਟ ਪਾੜ ਦਿੱਤਾ ਤੇ ਦਲਾਲ ਦੀ ਮਦਦ ਨਾਲ ਉਹ ਬੈਲਜ਼ੀਅਮ ਚ ਰਿਹਾ। ਇਸ ਦਾ ਰਾਜ਼ ਸਪੇਨ ਦੇ ਮੈਡ੍ਰਿਡ ਸ਼ਹਿਰ ਚ ਖੁੱਲ੍ਹ ਗਿਆ। ਉੱਥੇ ਦੀ ਪੁਲਿਸ ਮੁਤਾਬਕ ਉਸ ਦਾ ਵੀਜ਼ਾ ਗਲਤ ਦਸਤਾਵੇਜਾਂ ਦੇ ਅਧਾਰ ਤੇ ਬਣਿਆ ਹੋਇਆ ਹੈ। ਸਪੇਨ ਨੇ ਇਸ ਮਾਮਲੇ ਦੀ ਜਾਣਕਾਰੀ ਭਾਰਤ ਸਰਕਾਰ ਨੂੰ ਦਿੱਤੀ ਤੇ ਉਸ ਨੂੰ ਭਾਰਤ ਡਿਪੋਰਟ ਕਰ ਦਿੱਤਾ।


LEAVE A REPLY