ਬਾਜ ਨੇ ਡੇਗਿਆ ਜਹਾਜ਼


Bird Hit Airplane

ਪਲੇਨ ਦੇ ਲਈ ਇੱਕ ਬਾਜ ਵੱਡਾ ਖਤਰਾ ਬਣ ਆਇਆ। ਅਚਾਨਕ ਇੱਕ ਬਾਜ ਦੇ ਪਲੇਨ ਨਾਲ ਟਕਰਾਉਣ ਕਾਰਨ ਜਹਾਜ ਕਰੈਸ਼ ਹੁੰਦਾ ਹੁੰਦਾ ਵਾਲ-ਵਾਲ ਬਚਿਆ। ਖਬਰ ਵੇਨਜ਼ੁਏਲਾ ਤੋਂ ਹੈ, ਜਿੱਥੇ ਕਾਰਾਕਸ-ਸਿਮਨ ਬੋਲੀਵੀਅਰ ਇੰਟਰਨੈਸ਼ਨਲ ਏਅਰਪੋਰਟ ਨੇੜੇ ਇਹ ਹਾਦਸਾ ਵਾਪਰਿਆ। ਹਾਲਾਂਕਿ ਏਅਰਪੋਰਟ ਦੇ ਨੇੜੇ ਹੋਣ ਕਾਰਨ ਜਹਾਜ ਦੀ ਸੁਰੱਖਿਅਤ ਲੈਂਡਿੰਗ ਕਰਵਾ ਲਈ ਗਈ।

ਜਾਣਕਾਰੀ ਮੁਤਾਬਕ ਸੇਸਨਾ 650 ਪਲੇਨ ਦੇ ਸਾਹਮਣੇ ਤੋਂ ਅਚਾਨਕ ਇੱਕ ਬਾਜ ਆ ਟਕਰਾਇਆ। ਟੱਕਰ ਤੋਂ ਬਾਅਦ ਇਹ ਜਹਾਜ ਦੇ ਮੁਹਾਨੇ ‘ਚ ਜਾ ਫਸਿਆ। ਪਰ ਪਾਈਲਟ ਨੇ ਸੂਝ-ਬੂਝ ਨਾਲ ਜਹਾਜ ਦੀ ਬੋਲੀਵੀਅਰ ਇੰਟਰਨੈਸ਼ਨਲ ਏਅਰਪੋਰਟ ‘ਤੇ ਸੁਰੱਖਿਅਤ ਐਂਮਰਜੈਂਸੀ ਲੈਂਡਿੰਗ ਕਰਵਾ ਦਿੱਤੀ। ਜਿਸ ਦੇ ਚੱਲਦਿਆਂ ਇੱਕ ਵੱਡਾ ਹਾਦਸਾ ਟਲ ਗਿਆ।

ਅਗਲੇ ਪਨੇ ਤੇ ਪੜੋ ਪੂਰੀ ਖਬਰ