ਵੋਡਾਫੋਨ ਦਾ ਇੱਕ ਹੋਰ ਵੱਡਾ ਤੋਹਫਾ


vodafone

ਜੀਓ ਨੂੰ ਟੱਕਰ ਦੇਣ ਲਈ ਭਾਰਤ ਦੀ ਦੂਜੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਵੋਡਾਫੋਨ ਨੇ ਇੰਫ੍ਰਾਸਟ੍ਰਕਚਰ GMR ਨਾਲ ਦਿੱਲੀ ਦੇ ਇੰਟਰਨੈਸ਼ਨਲ ਏਅਰਪੋਰਟ ‘ਤੇ ਦੇਸ਼ ਦਾ ਸਭ ਤੋਂ ਵੱਡਾ ਵਾਈ-ਫਾਈ ਹਾਟ-ਸਪਾਟ ਬਣਾਉਣ ਲਈ ਸਾਂਝੇਦਾਰੀ ਕੀਤੀ ਹੈ। ਵੋਡਾਫੋਨ ਦੀ ਇਹ ਸੇਵਾ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਦੇ ਦੋਹਾਂ ਟਰਮੀਨਲਾਂ ‘ਤੇ ਉਪਲਬਧ ਹੋਵੇਗੀ। ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਪਹਿਲਾਂ ਇਸ ਸੇਵਾ ਦਾ 3 ਮਹੀਨੇ ਸਫਲ ਟ੍ਰਾਇਲ ਕੀਤਾ ਗਿਆ ਹੈ।

ਵੋਡਾਫੋਨ ਦੇ ਪੋਸਟਪੇਡ ਤੇ ਪ੍ਰੀਪੇਡ ਉਪਭੋਗਤਾ ਇਸ ਵਾਈ-ਫਾਈ ਸੇਵਾ ਦਾ ਲਾਭ ਚੁੱਕ ਸਕਦੇ ਹਨ ਪਰ ਇਸ ਸੇਵਾ ਦਾ ਲਾਭ ਉਨ੍ਹਾਂ ਲੋਕਾਂ ਨੂੰ ਮਿਲੇਗਾ, ਜਿਨ੍ਹਾਂ ਕੋਲ 1GB ਜਾਂ ਇਸ ਤੋਂ ਵੱਧ ਦਾ ਡਾਟਾ ਪੈਕ ਪਹਿਲਾਂ ਤੋਂ ਹੀ ਹੋਵੇਗਾ।

ਅਗਲੇ ਪਨੇ ਤੇ ਪੜੋ ਪੂਰੀ ਖਬਰ