ਡਾਇਰੈਕਟਰ ਆਯੁਰਵੇਦਾ ਪੰਜਾਬ ਦੇ ਹੁਕਮਾਂ ਅਨੁਸਾਰ ਪਿੰਡ ਪਲਾਹੀ ਵਿਚ ਆਯੂਸ਼ ਕੈਂਪ ਲਗਾਇਆ ਗਿਆ


ਡਾਇਰੈਕਟਰ ਆਯੁਰਵੇਦਾ ਪੰਜਾਬ ਦੇ ਹੁਕਮਾਂ ਅਨੁਸਾਰ ਅਤੇ ਜਿਲਾ ਆਯੁਰਵੈਦਿਕ ਯੂਨਾਨੀ ਅਫਸਰ ਕਪੂਰਥਲਾ ਡਾ. ਸ਼ਾਊਰ ਅਹਿਮਦ ਖਾਨ ਜੀ ਅਤੇ ਜਿਲਾ ਹੋਮਿਓਪੈਥੀ ਅਫਸਰਾਂ ਡਾ.ਮਧੂ ਦੱਤ ਦੀ ਅਗਵਾਹੀ ਵਿਚ ਸ਼੍ਰੀ ਗੁਰੂ ਰਵਿਦਾਸ ਗੁਰਦਵਾਰਾ ਪਿੰਡ ਪਲਾਹੀ ਵਿਚ ਆਯੂਸ਼ ਕੈਂਪ ਲਗਾਇਆ ਗਿਆ | ਆਯੁਰਵੈਦਿਕ ਵਿਭਾਗ ਵਲੋਂ ਡਾ. ਦਲਵੀਰ ਕੌਰ, ਡਾ.ਪ੍ਰੇਮ ਪਾਲ ਅਤੇ ਡਾ. ਸੁਨੀਤਾ ਕੁਮਾਰੀ ਨੇ 330 ਮਰੀਜਾਂ ਦੀ ਜਾਂਚ ਕੀਤੀ ਅਤੇ ਮੁਫ਼ਤ ਦਵਾਈਆਂ ਦਿਤੀਆਂ ਗਈਆਂ | ਹੋਮੀਪੈਥਿਕ ਵਿਭਾਗ ਵਲੋਂ ਡਾ। ਪ੍ਰਭਦੀਪ ਸਿੰਘ ਅਤੇ ਡਾ. ਮਨਪ੍ਰੀਤ ਦੁਆਰਾ 311 ਮਰੀਜਾਂ ਦੀ ਜਾਂਚ ਕੀਤੀ ਅਤੇ ਮੁਫ਼ਤ ਦਵਾਈਆਂ ਵੀ ਦਿਤੀਆਂ | ਕੈਂਪ ਵਿਚ ਜਗਦੇਵ ਸਿੰਘ (ਫਾਰਮਾਮਿਸਟ) ਅਤੇ ਨਰਿੰਦਰ ਕੌਰ (ਟਰੇਂਡ ਦਾਈ) ਅਤੇ ਵਰਿੰਦਰ ਕੁਮਾਰ (ਫਾਰਮਾਮਿਸਟ), ਦਰਸ਼ਨ ਸਿੰਘ (ਫਾਰਮਾਮਿਸਟ), ਅਤੇ ਅਨਿਲ ਕੁਮਾਰ (ਕਲਾਸ -IV) ਨੇ ਵੀ ਕੈਂਪ ਵਿਚ ਅਹਿਮ ਯੋਗਦਾਨ ਪਾਇਆ | ਕੈਂਪ ਵਿਚ ਮਰੀਜਾਂ ਨੂੰ ਕੁਦਰਤੀ ਤੋਰ ਤੇ ਨਿਰੋਗੀ ਰਹਿਣ ਦੀ ਜਾਗਰੁਕਤਾ ਦਿਤੀ |ਕੈਂਪ ਵਿਚ ਗੁਰਦਵਾਰਾ ਸਾਹਿਬ ਦੇ ਪ੍ਰਧਾਨ ਸ਼੍ਰੀ ਰਵੀ, ਸੋਹੰ ਲਾਲ, ਕੌਸ਼ਲਿਆ ਦੇਵੀ, ਸਤਵਿੰਦਰ ਕੌਰ (ਪੰਚ) ਜਸਕਰਨ ਭੂੱਲਰ ਅਤੇ ਹੋਰ ਪਤਵੰਤੇ ਸੱਜਣ ਮੌਜੂਦ ਰਹੇ |


LEAVE A REPLY