ਬਜਰੰਗ ਦਲ ਦੇ ਕਾਰਕੁੰਨਾਂ ਵਲੋਂ ਵੈਲੇਨਟਾਈਨ ਡੇਅ ਮੌਕੇ ਇਕੱਠੇ ਦਿੱਸਣ ਵਾਲੇ ਜੋੜਿਆਂ ਦੇ ਵਿਆਹ ਕਰਵਾਉਣ ਦਾ ਕੀਤਾ ਗਿਆ ਐਲਾਨ


bajrang-dal-on-valentines-day

ਪੱਛਮੀ ਸੱਭਿਆਚਾਰ ਵਿੱਚ ਪ੍ਰਸਿੱਧ ਪ੍ਰੇਮ ਦੇ ਪ੍ਰਤੀਕ ਤਿਓਹਾਰ ਵੈਲੇਨਟਾਈਨ ਡੇਅ ਨੂੰ ਅੱਜ-ਕੱਲ੍ਹ ਪੂਰੀ ਦੁਨੀਆ ਵਿੱਚ ਮਨਾਇਆ ਜਾਣ ਲੱਗਾ ਹੈ। ਪਰ ਭਾਰਤ ਵਿੱਚ ਪਿਆਰ ਕਰਨ ਵਾਲਿਆਂ ਦਾ ਵਿਰੋਧ ਕਰਨ ਵਾਲੇ ਸੰਗਠਨ ਆਮ ਹੀ ਦੇਖੇ ਜਾ ਸਕਦੇ ਹਨ। ਪਰ ਬਜਰੰਗ ਦਲ ਵੱਲੋਂ ਵੈਲੇਨਟਾਈਨ ਡੇਅ ਮੌਕੇ ਸ਼ਰ੍ਹੇਆਮ ਧਮਕੀ ਦਿੱਤੀ ਜਾ ਰਹੀ ਹੈ।

ਮਹਾਰਾਸ਼ਟਰ ਦੇ ਨਾਗਪੁਰ ਵਿੱਚ ਵੈਲੇਨਟਾਈਨ ਡੇਅ ਮੌਕੇ ਬਜਰੰਗ ਦਲ ਦੇ ਕਾਰਕੁੰਨਾਂ ਨੇ ਚੇਤਾਵਨੀ ਰੈਲੀ ਕੱਢੀ। ਦਲ ਦੇ ਕਾਰਕੁੰਨਾਂ ਦਾ ਕਹਿਣਾ ਹੈ ਕਿ ਵੈਲੇਨਟਾਈਨ ਡੇਅ ਮਨਾਉਣ ਵਾਲਿਆਂ ਦੀ ਖੈਰ ਨਹੀਂ ਰਹੇਗੀ। ਉਨ੍ਹਾਂ ਇਹ ਵੀ ਧਮਕੀ ਦਿੱਤੀ ਹੈ ਕਿ ਜੇਕਰ ਮੁੰਡਾ-ਕੁੜੀ ਪਾਰਕ ਵਿੱਚ ਦਿੱਸੇ ਤਾਂ ਉਨ੍ਹਾਂ ਦਾ ਵਿਆਹ ਕਰਵਾ ਦੇਣਗੇ ਤੇ ਤੋਹਫੇ ਸਾੜ ਦੇਣਗੇ।

ਉੱਧਰ, ਲਖਨਊ ਵਿੱਚ ਪੁਲਿਸ ਨੇ ਵੈਲੇਨਟਾਈਨ ਡੇਅ ‘ਤੇ ਵਿਰੋਧੀਆਂ ‘ਤੇ ਨਕੇਲ ਕੱਸਣ ਦੀ ਤਿਆਰੀ ਕਰ ਲਈ ਹੈ। ਵਿਰੋਧੀ ਤੱਤਾਂ ਨੂੰ ਦੇਖਦੇ ਹੋਏ ਡੀਜੀਪੀ ਓਪੀ ਸਿੰਘ ਨੇ ਹੋਟਲ, ਪਾਰਕ ਤੇ ਰੇਸਤਰਾਂ ਆਦਿ ‘ਤੇ ਨਜ਼ਰ ਰੱਖਣ ਦੇ ਹੁਕਮ ਦਿੱਤੇ ਹਨ। ਪੁਲਿਸ ਚੌਕਸ ਹੈ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।


LEAVE A REPLY