ਕੇਜਰੀਵਾਲ ਤੇ ਕੈਪਟਨ ਨੂੰ ਜਵਾਬ ਦੇਣ ਲਈ ਮਜੀਠੀਆ ਦੀ ਪਟਿਆਲਾ ‘ਤੇ ਚੜ੍ਹਾਈ


Bikram-Singh-Majithia

“ਅਸੀਂ ਇਹ ‘ਬੁਲੰਦ ਤਿਰੰਗਾ ਯਾਤਰਾ’ ਦੇਸ਼ ਦੇ ਜਵਾਨਾਂ ਦਾ ਹੌਸਲਾ ਵਧਾਉਣ ਤੇ ਕੇਜਰੀਵਾਲ ਤੇ ਕੈਪਟਨ ਦੇ ਖ਼ਿਲਾਫ ਕਰ ਰਹੇ ਹਾਂ ਕਿਉਂਕਿ ਦੋਵੇਂ ਦੇਸ਼ ਦੀ ਫੌਜ ‘ਤੇ ਸਵਾਲ ਖੜ੍ਹੇ ਕਰ ਰਹੇ ਹਨ।” ਪੰਜਾਬ ਦੇ ਕੈਬਿਨਟ ਮੰਤਰੀ ਬਿਕਰਮ ਮਜੀਠੀਆ ਨੇ ਮੁਹਾਲੀ ਤੋਂ ‘ਬੁਲੰਦ ਤਿਰੰਗਾ ਯਾਤਰਾ’ ਦੀ ਅਗਵਾਈ ਕਰਦਿਆਂ ਇਹ ਗੱਲ ਕਹੀ ਹੈ। ਮਜੀਠੀਆ ਨੇ ਇਹ ਯਾਤਰਾ ਮੋਟਰਸਾਈਕਲਾਂ ਦੇ ਕਾਫ਼ਲੇ ਨਾਲ ਸ਼ੁਰੂ ਕੀਤੀ। ਖ਼ੁਦ ਮਜੀਠੀਆ ਵੀ ਮੋਟਰਸਾਈਕਲ ‘ਤੇ ਸਵਾਰ ਸਨ। ਇਸ ਮੌਕੇ ਸੈਂਕੜਿਆਂ ਦੀ ਗਿਣਤੀ ‘ਚ ਯੂਥ ਅਕਾਲੀ ਵਰਕਰ ਪੁੱਜੇ ਹੋਏ ਸਨ। ਇਹ ਤਿਰੰਗਾ ਯਾਤਰਾ ਮੁਹਾਲੀ ਤੋਂ ਪਟਿਆਲਾ ਤੱਕ ਜਾਵੇਗੀ।

ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਪ੍ਰਧਾਨ ਮੰਤਰੀ ਤੋਂ ਸਰਜੀਕਲ ਸਟਰਾਈਕ ਦੇ ਸਬੂਤ ਮੰਗ ਕੇ ਨਵਾਜ਼ ਸ਼ਰੀਫ ਤੇ ਮਸ਼ੱਰਫ ਵਾਂਗ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਅਜਿਹੇ ਬਿਆਨਾਂ ਨਾਲ ਬੇਨਕਾਬ ਹੋ ਗਏ ਹਨ ਕਿ ਉਨ੍ਹਾਂ ਦੀ ਮਨ ‘ਚ ਕਿੰਨੀ ਕੁ ਦੇਸ਼ ਭਗਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਤਿਰੰਗਾ ਮਾਰਚ ਨਾਲ ਪੰਜਾਬ ਦੇ ਲੋਕਾਂ ਨੂੰ ਕੇਜਰੀਵਾਲ ਦੀ ਅਸਲੀਅਤ ਪਤਾ ਲੱਗੇਗੀ।

ਅਗਲੇ ਪਨੇ ਤੇ ਪੜੋ ਪੂਰੀ ਖਬਰ