ਟਿਕਟੌਕ ਵੀਡੀਓ ਬਣਾਉਣ ਦੇ ਚੱਕਰ ਵਿੱਚ 12 ਸਾਲਾਂ ਦੇ ਬੱਚੇ ਨੇ ਲਿਆ ਫਾਹਾ


 

boy accidentally choked himself to death during making Tiktok video in kota

ਟਿਕਟੌਕ ਵੀਡੀਓ ਬਣਾਉਣ ਦੇ ਚੱਕਰ ਵਿੱਚ ਇੱਕ 12 ਸਾਲਾਂ ਦੇ ਬੱਚੇ ਨੇ ਕਥਿਤ ਤੌਰ ‘ਤੇ ਫਾਹਾ ਲੈ ਲਿਆ। ਫਾਹਾ ਲੈਣ ਤੋਂ ਪਹਿਲਾਂ ਬੱਚੇ ਨੇ ਗਲ ‘ਚ ਮੰਗਲਸੂਤਰ ਪਾਇਆ ਸੀ ਤੇ ਹੱਥਾਂ ਵਿੱਚ ਚੂੜੀਆਂ ਪਾਈਆਂ ਸੀ। ਇਸ ਦੇ ਬਾਅਦ ਉਸ ਨੇ ਘਰ ਦੇ ਬਾਥਰੂਮ ਵਿੱਚ ਲੋਹੇ ਦੇ ਸੰਗਲ਼ ਨਾਲ ਗਲ਼ ਵਿੱਚ ਫਾਹਾ ਲਾ ਲਿਆ। ਪੁਲਿਸ ਨੂੰ ਸ਼ੱਕ ਹੈ ਕਿ ਉਸ ਨੇ ਅਜਿਹਾ ਟਿਕਟੌਕ ਵੀਡੀਓ ਬਣਾਉਣ ਜਾਂ ਕਿਸੇ ਗੇਮ ਟਾਸਕ ਨੂੰ ਪੂਰਾ ਕਰਨ ਲਈ ਕੀਤਾ ਹੈ। ਪਰਿਵਾਰ ਵਾਲਿਆਂ ਮੁਤਾਬਕ ਬੱਚਾ ਕਾਫੀ ਗੇਮਜ਼ ਖੇਡਦਾ ਸੀ।

12 ਸਾਲਾਂ ਦਾ ਬੱਚਾ ਰੋਜ਼ਾਨਾ ਵਾਂਗ ਆਪਣੇ ਕਮਰੇ ਵਿੱਚ ਗੇਮ ਖੇਡ ਰਿਹਾ ਸੀ। ਇਸ ਦੌਰਾਨ ਪਰਿਵਾਰ ਦੇ ਹੋਰ ਲੋਕ ਆਪਣੇ ਕੰਮ ਵਿੱਚ ਵਿਅਸਤ ਸਨ। ਦੇਰ ਰਾਤ ਬੱਚੇ ਨੇ ਇੱਕ ਵੀਡੀਓ ਦੀ ਨਕਲ ਕਰਦਿਆਂ ਗਲ਼ ਵਿੱਚ ਮੰਗਲ ਸੂਤਰ ਤੇ ਹੱਥਾਂ ਵਿੱਚ ਚੂੜੀਆਂ ਪਾ ਲਈਆਂ ਤੇ ਗਲ਼ ਵਿੱਚ ਲੋਹੇ ਦੀਆਂ ਮੋਟੀਆਂ ਬੇੜੀਆਂ ਲਪੇਟ ਲਈਆਂ। ਇਸ ਤੋਂ ਬਾਅਦ ਉਸ ਨੇ ਬਾਥਰੂਮ ਵਿੱਚ ਜਾ ਕੇ ਫਾਂਸੀ ਲਾ ਲਈ। ਪਰਿਵਾਰ ਦੇ ਲੋਕ ਉਸ ਨੂੰ ਹਸਪਤਾਲ ਲੈ ਕੇ ਗਏ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਸਵੇਰੇ ਜਦੋਂ ਬੱਚਾ ਨਹੀਂ ਉੱਠਿਆ ਤਾਂ ਪਰਿਵਾਰ ਦੇ ਮੈਂਬਰ ਉਸ ਦੇ ਕਮਰੇ ਵਿੱਚ ਪਹੁੰਚੇ। ਉਹ ਕਮਰੇ ਵਿੱਚ ਨਹੀਂ ਸੀ। ਬਾਥਰੂਮ ਦਾ ਦਰਵਾਜ਼ਾ ਖੋਲ੍ਹਿਆ ਤਾਂ ਬੱਚਾ ਫਾਹੇ ਨਾਲ ਲਟਕ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਬੱਚਾ ਆਪਣੇ ਮਾਂ-ਬਾਪ ਦੀ ਇਕਲੌਤੀ ਸੰਤਾਨ ਸੀ।


LEAVE A REPLY