ਇੱਕ ਹੋਰ 21 ਸਾਲਾ ਨੌਜਵਾਨ ਦੀ ਨਸ਼ੇ ਕਾਰਨ ਹੋਈ ਮੌਤ


ਜ਼ਿਲ੍ਹ ਦੇ ਪਿੰਡ ਦੋਸਤਪੁਰ ਦੇ 21 ਸਾਲਾ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਚਰਨਜੀਤ ਸਿੰਘ ਵਜੋਂ ਹੋਈ ਹੈ। ਚਰਨਜੀਤ ਸਿੰਘ ਦੇ ਮਾਤਾ ਕੰਵਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤ ਘਰੋਂ ਨੇੜਲੇ ਸ਼ਹਿਰ ਕਲਾਨੌਰ ਗਿਆ ਸੀ ਤੇ ਸ਼ਾਮ ਤਕ ਨਹੀਂ ਮੁੜਿਆ। ਉਨ੍ਹਾਂ ਦੱਸਿਆ ਕਿ ਸ਼ਾਮ ਨੂੰ ਇੱਕ ਵਿਅਕਤੀ ਦਾ ਫ਼ੋਨ ਆਇਆ ਕਿ ਉਨ੍ਹਾਂ ਦਾ ਪੁੱਤ ਝਾੜੀਆਂ ਵਿੱਚ ਡਿੱਗਾ ਹੋਇਆ ਹੈ ਤਾਂ ਉਹ ਉਸ ਨੂੰ ਤੁਰੰਤ ਹਸਪਤਾਲ ਲੈ ਕੇ ਗਏ। ਹਸਪਤਾਲ ਵਿੱਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਮ੍ਰਿਤਕ ਦੇ ਚਾਚਾ ਮਲਕੀਤ ਸਿੰਘ ਨੇ ਆਪਣੇ ਭਤੀਜੇ ਦੀ ਮੌਤ ‘ਤੇ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਪਹਿਲਾਂ ਤਾਂ ਕਹਿੰਦੇ ਸੀ ਕਿ ਚਾਰ ਹਫ਼ਤਿਆਂ ਵਿੱਚ ਨਸ਼ਾ ਬੰਦ ਕਰ ਦਿਆਂਗੇ, ਪਰ ਨਸ਼ਾ ਤਾਂ ਵਧਦਾ ਹੀ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹੋ ਅਪੀਲ ਹੈ ਕਿ ਜਿਵੇਂ ਸਾਡਾ ਘਰ ਉੱਜੜਿਆ ਹੈ, ਉਵੇਂ ਕਿਸੇ ਹੋਰ ਦਾ ਨਾ ਉੱਜੜੇ, ਇਸ ਲਈ ਨਸ਼ੇ ਦੋ ਸੌਦਾਗਰਾਂ ਨੂੰ ਫੜ ਕੇ ਜੇਲ੍ਹਾਂ ਵਿੱਚ ਪਾਇਆ ਜਾਵੇ। ਪੰਜਾਬ ਵਿੱਚ ਇਨ੍ਹੀਂ ਦਿਨੀਂ ਨਸ਼ੇ ਕਾਰਨ ਕਾਫੀ ਮੌਤਾਂ ਹੋ ਚੁੱਕੀਆਂ ਹਨ। ਉੱਧਰ ਨਸ਼ਿਆਂ ਦੇ ਮੁੱਦੇ ‘ਤੇ ਕੰਮ ਕਰ ਰਹੀ ਐਸਟੀਐਫ ਨੇ ਖੁਲਾਸਾ ਕੀਤਾ ਹੈ ਕਿ ਦਿੱਲੀ ਦੇ ਅਫ਼ਰੀਕਨ ਤਸਕਰ ਕਿਸੇ ਘਾਤਰ ਪਦਾਰਥ ਨੂੰ ਨਸ਼ੇ ਵਿੱਚ ਮਿਲਾ ਕੇ ਵੇਚ ਰਹੇ ਹਨ, ਜੋ ਨੌਜਵਾਨਾਂ ਦੀ ਮੌਤ ਦਾ ਕਾਰਨ ਬਣ ਰਿਹਾ ਹੈ।


LEAVE A REPLY