ਬੁੱਢੇ ਨਾਲ ਦੀਆਂ ਪੁਲੀਆਂ ਦੇ ਨਾਲ ਲੱਗਦੀ ਸੜਕ ਦਾ ਪੱਧਰ ਹੋਵੇਗਾ ਉੱਚਾ


ਲੁਧਿਆਣਾ – ਬੁੱਢੇ ਨਾਲ ਦਾ ਪਾਣੀ ਓਵਰਫਲੋ ਹੋ ਕੇ ਨਾਲ ਲੱਗਦੇ ਇਲਾਕਿਆਂ ‘ਚ ਦਾਖਲ ਹੋਣ ਨੂੰ ਲੈ ਕੇ ਨਗਰ ਨਿਗਮ ਦੀ ਨੀਂਦ ਖੁੱਲ੍ਹ ਗਈ ਹੈ, ਜਿਸ ਦੇ ਤਹਿਤ ਸਿੰਚਾਈ ਵਿਭਾਗ ‘ਤੇ ਨਿਰਭਰ ਰਹਿਣ ਦੀ ਥਾਂ ਆਪਣੀਆਂ ਡਰੈਗ ਲੇਨ ਮਸ਼ੀਨਾਂ ਖਰੀਦ ਕੇ ਸਾਲ ਭਰ ਸਫਾਈ ਕਰਾਉਣ ਦਾ ਫੈਸਲਾ ਪਹਿਲਾਂ ਹੀ ਲਿਆ ਜਾ ਚੁੱਕਾ ਹੈ। ਹੁਣ ਬੁੱਢੇ ਨਾਲ ਦੀਆਂ ਪੁਲੀਆਂ ਤੇ ਨਾਲ ਲੱਗਦੀ ਸੜਕ ਦਾ ਪੱਧਰ ਉੱਚਾ ਕਰਨ ਦੀ ਯੋਜਨਾ ਬਣਾਈ ਗਈ ਹੈ, ਕਿਉਂਕਿ ਕਈ ਪੁਲੀਆਂ ਦਾ ਪੱਧਰ ਡਾਊਨ ਹੋਣ ਕਾਰਨ ਉਨ੍ਹਾਂ ਦੇ ਥੱਲੇ ਬੂਟੀ ਫਸ ਜਾਂਦੀ ਹੈ ਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਓਵਰਫਲੋ ਹੋਣ ਦੀ ਸਮੱਸਿਆ ਆਉਂਦੀ ਹੈ। ਇਸੇ ਤਰ੍ਹਾਂ ਬੁੱਢੇ ਨਾਲੇ ਦਾ ਪਾਣੀ ਓਵਰਫਲੋ ਹੋ ਕੇ ਨਾਲ ਲੱਗਦੀਆਂ ਸੜਕਾਂ ਨੂੰ ਪਾਰ ਕਰਨ ਨਾਲ ਵਾਹਨਾਂ ਦੀ ਆਵਾਜਾਈ ਤੱਕ ਬੰਦ ਹੋ ਜਾਂਦੀ ਹੈ, ਜਿਸ ਨੂੰ ਦੇਖਦੇ ਹੋਏ ਬੁੱਢੇ ਨਾਲੇ ਦੀਆਂ ਪੁਲੀਆਂ ਤੇ ਨਾਲ ਲੱਗਦੀਆਂ ਸੜਕਾਂ ਦਾ ਪੱਧਰ ਉੱਚਾ ਕਰਨ ਸਬੰਧੀ ਐਸਟੀਮੇਟ ਬਣਾਇਆ ਜਾ ਰਿਹਾ ਹੈ ਤੇ ਉਸ ਦੇ ਲਈ ਬੀ. ਐੱਡ. ਆਰ. ਸ਼ਾਖਾ ਦੇ ਅਫਸਰਾਂ ਵਲੋਂ ਮੌਕੇ ਦਾ ਜਾਇਜ਼ਾ ਵੀ ਲਿਆ ਜਾ ਚੁੱਕਾ ਹੈ।

 


LEAVE A REPLY