ਚੰਡੀਗੜ੍ਹ ਰੋਡ ਤੇ ਆਵਾਰਾ ਪਸ਼ੂਆਂ ਨੂੰ ਬਚਾਉਂਦੇ ਸਮੇਂ ਕਾਰ ਤੇ ਟੈਂਪੂ ਦੀ ਟੱਕਰ


ਲੁਧਿਆਣਾ – ਚੰਡੀਗੜ੍ਹ ਰੋਡ ’ਤੇ ਸੜਕ ਵਿਚਾਲੇ ਅਾਵਾਰਾ ਪਸ਼ੂਆਂ ਦੇ ਅੱਗੇ ਆ ਜਾਣ ਕਾਰਨ ਕਾਰ ਤੇ ਟੈਂਪੂ ਦੀ ਟੱਕਰ ਹੋ ਗਈ। ਇਸ ਜ਼ਬਰਦਸਤ ਟੱਕਰ ਕਾਰਨ ਕਾਰ ਪਲਟਣ ਤੋਂ ਬਚ ਗਈ, ਨਹੀਂ ਤਾਂ ਵੱਡਾ ਹਾਦਸਾ ਵਾਪਰ ਜਾਣਾ ਸੀ। ਹਾਦਸੇ ਦੌਰਾਨ ਕਾਰ ਸਵਾਰ ਲੋਕਾਂ ਨੂੰ ਹਲਕੀਅਾਂ ਸੱਟਾਂ ਲਗੀਆਂ। ਟੈਂਪੂ ਚਾਲਕ ਨੇ ਕਿਹਾ ਕਿ ਉਹ ਹਾਈਵੇ ’ਤੇ ਸਿੱਧਾ ਜਾ ਰਿਹਾ ਸੀ ਕਿ ਅਚਾਨਕ ਟੈਂਪੂ ਅੱਗੇ ਅਾਵਾਰਾ ਪਸ਼ੂਆਂ ਦਾ ਝੁੰਡ ਆ ਗਿਆ, ਜਿਨ੍ਹਾਂ ਤੋਂ ਬਚਣ ਲਈ ਉਸ ਨੇ ਟੈਂਪੂ ਦੀ ਜਿਵੇਂ ਹੀ ਬ੍ਰੇਕ ਲਾਈ ਤਾਂ ਮਗਰੋਂ ਆ ਰਹੀ ਕਾਰ ਟੈਂਪੂ ਨਾਲ ਟਕਰਾਅ ਗਈ। ਹਾਦਸੇ ਨੂੰ ਲੈ ਕੇ ਦੋਹਾਂ ਧਿਰਾਂ ਦੇ ਲੋਕਾਂ ਵਿਚਕਾਰ ਗਰਮਾ-ਗਰਮੀ ਹੋਈ, ਮੌਕੇ ’ਤੇ ਪੁਲਸ ਆ ਗਈ ਤੇ ਦੋਹਾਂ ਧਿਰਾਂ ਨੂੰ ਸ਼ਾਂਤ ਕੀਤਾ।  ਦੂਸਰੇ ਪਾਸੇ ਜਮਾਲਪੁਰ ਕਾਲੋਨੀ ਵਿਖੇ ਆਵਾਰਾ ਪਸ਼ੂਆਂ ਦੀ ਦਹਿਸ਼ਤ ਹੈ। ਮਾਰਕੀਟ ਜਾ ਰਹੀ ਔਰਤ ਨੂੰ ਅਾਵਾਰਾ ਸਾਨ੍ਹ ਨੇ ਹਮਲਾ ਕਰ ਕੇ ਫੱਟੜ ਕਰ ਦਿੱਤਾ। ਇਲਾਕਾ  ਵਾਸੀਆਂ  ਨੇ  ਕਿਹਾ ਕਿ ਕਾਲੋਨੀ ਅਤੇ ਹਾਈਵੇ ’ਤੇ ਆਵਾਰਾ ਪਸ਼ੂਆਂ ਦਾ ਰਾਜ ਹੈ। ਰੋਜ਼ ਇਨ੍ਹਾਂ ਕਾਰਨ ਹਾਦਸੇ ਹੋ ਰਹੇ ਹਨ ਤੇ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ।


LEAVE A REPLY