ਟੈਂਪੂ ਟ੍ਰੈਵਲਰ ਤੇ ਟਰੱਕ ਦਰਮਿਆਨ ਭਿਆਨਕ ਟੱਕਰ, ਚਾਰ ਮੌਤਾਂ ਤਿੰਨ ਗੰਭੀਰ


ਲੁਧਿਆਣਾ ਰੋਡ ‘ਤੇ ਮਹਿਲ ਕਲਾਂ ਨੇੜੇ ਸ਼ਨੀਵਾਰ ਸਵੇਰੇ ਭਿਆਨਕ ਸੜਕ ਹਾਦਸੇ ਵਾਪਰ ਗਿਆ, ਜਿਸ ਵਿੱਚ ਚਾਰ ਜਣਿਆਂ ਦੀ ਮੌਤ ਹੋ ਗਈ। ਦੁਰਘਟਨਾ ਵਿੱਚ ਤਿੰਨ ਲੋਕ ਗੰਭੀਰ ਜ਼ਖ਼ਮੀ ਵੀ ਹੋਏ ਹਨ।

ਬਰਨਾਲਾ-ਲੁਧਿਆਣਾ ਮੁੱਖ ਮਾਰਗ ‘ਤੇ ਅੱਜ ਸਵੇਰੇ ਇਹ ਹਾਦਸਾ ਵਾਪਰਿਆ। ਟੈਂਪੂ ਟ੍ਰੈਵਲਰ ਵਿੱਚ ਸਵਾਰ ਮ੍ਰਿਤਕ ਹਲਵਾਈ (ਕੇਟਰਿੰਗ) ਕਾਰੋਬਾਰੀ ਸਨ ਅਤੇ ਬਰਨਾਲਾ ਤੋਂ ਲੁਧਿਆਣਾ ਵੱਲ ਜਾ ਰਹੇ ਸਨ। ਟੈਂਪੂ ਟ੍ਰੈਵਲਰ ਦੀ ਲੁਧਿਆਣਾ ਵਾਲੇ ਪਾਸਿਓਂ ਆ ਰਹੇ ਟਰੱਕ ਨਾਲ ਸਿੱਧੀ ਟੱਕਰ ਹੋ ਗਈ।

ਤਿੰਨ ਗੰਭੀਰ ਜ਼ਖ਼ਮੀਆਂ ਨੂੰ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕਾਂ ਤੇ ਜ਼ਖ਼ਮੀਆਂ ਦੇ ਵੇਰਵੇ ਜਲਦ ਜਾਰੀ ਜਾਣਗੇ।

  • 719
    Shares

LEAVE A REPLY