ਪੁਲਿਸ ਨੇ ਸੁਖਬੀਰ ਬਾਦਲ ਤੇ ਹਮਲਾ ਕਰਨ ਵਾਲੇ ਸਿੱਖ ਕਾਰਕੁਨਾਂ ਖਿਲਾਫ ਚਲਾਨ ਕੀਤਾ ਪੇਸ਼


Challan submitted by Punjab Police in court in sukhbir badal attack case

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਗੱਡੀ ਤੇ ਜੁੱਤੀ ਸੁੱਟ ਕੇ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਨ ਵਾਲੇ ਸਿੱਖ ਕਾਰਕੁਨਾਂ ਖ਼ਿਲਾਫ਼ ਪੁਲਿਸ ਨੇ ਮੰਗਲਵਾਰ ਨੂੰ ਅਡੀਸ਼ਨਲ ਚੀਫ਼ ਜੁਡੀਸ਼ਲ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਹੈ। ਭਾਵੇਂ ਜਾਂਚ ਮਗਰੋਂ ਪੁਲਿਸ ਨੇ ਕੇਸ ਵਿੱਚੋਂ ਸਿੱਖ ਕਾਰਕੁਨਾਂ ਖ਼ਿਲਾਫ਼ ਇਰਾਦਾ ਕਤਲ ਦੀ ਧਾਰਾ ਹਟਾ ਲਈ ਹੈ ਪਰ 353, 186, 352, 427,148,149 ਆਈਪੀਸੀ ਤਹਿਤ ਚਲਾਨ ਪੇਸ਼ ਕੀਤਾ ਗਿਆ ਹੈ। ਇਸ ਤਹਿਤ ਅਗਲੀ ਸੁਣਵਾਈ 15 ਦਸੰਬਰ ‘ਤੇ ਪਾ ਦਿੱਤੀ ਹੈ।

ਇਸ ਕੇਸ ਵਿੱਚ ਛੇ ਸਿੱਖ ਕਾਰਕੁਨ ਭਾਈ ਬਚਿੱਤਰ ਸਿੰਘ, ਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਮਨਜੀਤ ਸਿੰਘ, ਗੁਰਜੀਤ ਸਿੰਘ, ਗੁਰਜੰਟ ਸਿੰਘ ਸਥਾਨਕ ਜ਼ਿਲ੍ਹਾ ਜੇਲ੍ਹ ਵਿੱਚ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਬੰਦ ਹਨ ਜਦੋਂਕਿ ਕੇਸ ਵਿੱਚ ਸ਼ਾਮਲ ਭਾਈ ਅਮਰਜੀਤ ਸਿੰਘ ਅਜੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ।

ਜੇਲ੍ਹ ਚ ਬੰਦ ਸਿੱਖ ਕਾਰਕੁਨਾਂ ਵੱਲੋਂ ਜ਼ਮਾਨਤ ਲਈ ਲਾਈ ਅਰਜ਼ੀ 27 ਨਵੰਬਰ ਨੂੰ ਐਡੀਸ਼ਨਲ ਚੀਫ਼ ਜੁਡੀਸ਼ਲ ਮੈਜਿਸਟ੍ਰੇਟ ਦੀ ਅਦਾਲਤ ਵੱਲੋਂ ਖਾਰਜ ਕਰ ਦਿੱਤੀ ਗਈ ਸੀ। ਇਸ ਮਗਰੋਂ ਸਿੱਖ ਕਾਰਕੁਨਾਂ ਵੱਲੋਂ ਮੁੜ ਲਾਈ ਜ਼ਮਾਨਤ ਦੀ ਅਰਜ਼ੀ ਇੱਕ ਦਸੰਬਰ ਨੂੰ ਵਧੀਕ ਸੈਸ਼ਨ ਜੱਜ ਦੀ ਅਦਾਲਤ ਵੱਲੋਂ ਵੀ ਖਾਰਜ ਕੀਤੀ ਜਾ ਚੁੱਕੀ ਹੈ।

ਯਾਦ ਰਹੇ ਬੀਤੀ 4 ਅਕਤੂਬਰ ਨੂੰ ਇੱਥੇ ਸੁਖਬੀਰ ਸਿੰਘ ਬਾਦਲ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਦਿਆਂ ਸਿੱਖ ਕਾਰਕੁਨਾਂ ਨੇ ਬਾਦਲ ਦੀ ਗੱਡੀ ਤੇ ਜੁੱਤੀ ਸੁੱਟੀ ਸੀ। ਸੰਗਰੂਰ ਪੁਲਿਸ ਵੱਲੋਂ ਇਰਾਦਾ ਕਤਲ ਤੇ ਹੋਰ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਵੱਲੋਂ ਜਾਂਚ ਮਗਰੋਂ ਧਾਰਾ 307 ਹਟਾ ਲਈ ਗਈ ਸੀ।

  • 7
    Shares

LEAVE A REPLY